ਹਬੱਕੂਕ 3

ਉਸ ਨੇ ਖੜ੍ਹਾ ਹੋ ਕੇ ਧਰਤੀ ਨੂੰ ਹਿਲਾ ਦਿੱਤਾ। ਉਸ ਨੇ ਨਿਗਾਹ ਕੀਤੀ, ਅਤੇ ਕੌਮਾਂ ਕੰਬ ਉੱਠੀਆਂ। ਪ੍ਰਾਚੀਨ ਪਹਾੜ ਟੁੱਟ ਗਏ, ਅਤੇ ਸਦੀਆਂ ਪੁਰਾਣੀਆਂ ਪਹਾੜੀਆਂ ਢਹਿ ਗਈਆਂ ਪਰ ਉਹ ਸਦਾ ਲਈ ਅੱਗੇ ਵਧਦਾ ਹੈ।

Habakkuk 3:6 (UKJV) He stood, and measured the earth: he beheld, and drove asunder the nations; and the everlasting mountains were scattered, the perpetual hills did bow: his ways are everlasting.

4ਉਹ ਦੀ ਸ਼ਾਨ ਸੂਰਜ ਦੇ ਚੜ੍ਹਨ ਵਰਗੀ ਸੀ। ਕਿਰਨਾਂ ਉਸ ਦੇ ਹੱਥਾਂ ਵਿੱਚੋਂ ਚਮਕ ਦੀਆਂ ਸਨ, ਜਿੱਥੇ ਉਸਦੀ ਸ਼ਕਤੀ ਛੁਪੀ ਹੋਈ ਸੀ।

5ਉਹ ਦੇ ਅੱਗੇ-ਅੱਗੇ ਬਵਾ ਚੱਲਦੀ ਸੀ, ਅਤੇ ਮਹਾਂਮਾਰੀ ਉਹ ਦੇ ਪੈਰਾਂ ਦੇ ਪਿੱਛੇ-ਪਿੱਛੇ ਚੱਲਦੀ ਸੀ।

6ਉਸ ਨੇ ਖੜ੍ਹਾ ਹੋ ਕੇ ਧਰਤੀ ਨੂੰ ਹਿਲਾ ਦਿੱਤਾ। ਉਸ ਨੇ ਨਿਗਾਹ ਕੀਤੀ, ਅਤੇ ਕੌਮਾਂ ਕੰਬ ਉੱਠੀਆਂ। ਪ੍ਰਾਚੀਨ ਪਹਾੜ ਟੁੱਟ ਗਏ, ਅਤੇ ਸਦੀਆਂ ਪੁਰਾਣੀਆਂ ਪਹਾੜੀਆਂ ਢਹਿ ਗਈਆਂ ਪਰ ਉਹ ਸਦਾ ਲਈ ਅੱਗੇ ਵਧਦਾ ਹੈ।

7ਮੈਂ ਕੂਸ਼ਨ ਦੇ ਤੰਬੂਆਂ ਨੂੰ ਬਿਪਤਾ ਵਿੱਚ, ਅਤੇ ਮਿਦਯਾਨ ਦੇ ਘਰ ਵਿੱਚ ਦੁੱਖ ਵੇਖਿਆ ਹੈ।

8ਹੇ ਯਾਹਵੇਹ, ਕੀ ਤੂੰ ਨਦੀਆਂ ਨਾਲ ਨਾਰਾਜ਼ ਸੀ? ਕੀ ਤੇਰਾ ਕ੍ਰੋਧ ਨਦੀਆਂ ਦੇ ਵਿਰੁੱਧ ਸੀ? ਜਾਂ ਤੇਰਾ ਕਹਿਰ ਸਮੁੰਦਰ ਉੱਤੇ ਸੀ, ਜਦ ਤੂੰ ਆਪਣੇ ਘੋੜਿਆਂ ਉੱਤੇ, ਅਤੇ ਆਪਣੇ ਛੁਡਾਉਣ ਵਾਲੇ ਰਥਾਂ ਉੱਤੇ ਸਵਾਰ ਸੀ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.