2ਹੇ ਯਾਹਵੇਹ, ਮੈਂ ਤੇਰੀ ਪ੍ਰਸਿੱਧੀ ਸੁਣੀ ਹੈ; ਹੇ ਯਾਹਵੇਹ, ਮੈਂ ਤੇਰੇ ਕੰਮਾਂ ਨੂੰ ਵੇਖ ਕੇ ਡਰਦਾ ਹਾਂ। ਸਾਡੇ ਦਿਨਾਂ ਵਿੱਚ ਉਹਨਾਂ ਕੰਮਾਂ ਨੂੰ ਕਰ ਅਤੇ ਸਾਡੇ ਦਿਨਾਂ ਵਿੱਚ ਉਹਨਾਂ ਨੂੰ ਫਿਰ ਪ੍ਰਗਟ ਕਰ, ਆਪਣੇ ਕ੍ਰੋਧ ਵਿੱਚ ਵੀ ਸਾਡੇ ਤੇ ਦਯਾ ਕਰ।
3ਪਰਮੇਸ਼ਵਰ ਤੇਮਾਨ ਤੋਂ ਆਇਆ, ਪਵਿੱਤਰ ਪੁਰਖ ਪਾਰਾਨ ਦੇ ਪਰਬਤ ਤੋਂ ਉਸ ਦੀ ਮਹਿਮਾ ਨੇ ਅਕਾਸ਼ ਨੂੰ ਢੱਕ ਲਿਆ, ਅਤੇ ਧਰਤੀ ਉਸ ਦੀ ਉਸਤਤ ਨਾਲ ਭਰ ਗਈ।
4ਉਹ ਦੀ ਸ਼ਾਨ ਸੂਰਜ ਦੇ ਚੜ੍ਹਨ ਵਰਗੀ ਸੀ। ਕਿਰਨਾਂ ਉਸ ਦੇ ਹੱਥਾਂ ਵਿੱਚੋਂ ਚਮਕ ਦੀਆਂ ਸਨ, ਜਿੱਥੇ ਉਸਦੀ ਸ਼ਕਤੀ ਛੁਪੀ ਹੋਈ ਸੀ।
5ਉਹ ਦੇ ਅੱਗੇ-ਅੱਗੇ ਬਵਾ ਚੱਲਦੀ ਸੀ, ਅਤੇ ਮਹਾਂਮਾਰੀ ਉਹ ਦੇ ਪੈਰਾਂ ਦੇ ਪਿੱਛੇ-ਪਿੱਛੇ ਚੱਲਦੀ ਸੀ।
6ਉਸ ਨੇ ਖੜ੍ਹਾ ਹੋ ਕੇ ਧਰਤੀ ਨੂੰ ਹਿਲਾ ਦਿੱਤਾ। ਉਸ ਨੇ ਨਿਗਾਹ ਕੀਤੀ, ਅਤੇ ਕੌਮਾਂ ਕੰਬ ਉੱਠੀਆਂ। ਪ੍ਰਾਚੀਨ ਪਹਾੜ ਟੁੱਟ ਗਏ, ਅਤੇ ਸਦੀਆਂ ਪੁਰਾਣੀਆਂ ਪਹਾੜੀਆਂ ਢਹਿ ਗਈਆਂ ਪਰ ਉਹ ਸਦਾ ਲਈ ਅੱਗੇ ਵਧਦਾ ਹੈ।