ਹਬੱਕੂਕ 3

ਉਹ ਦੇ ਅੱਗੇ-ਅੱਗੇ ਬਵਾ ਚੱਲਦੀ ਸੀ, ਅਤੇ ਮਹਾਂਮਾਰੀ ਉਹ ਦੇ ਪੈਰਾਂ ਦੇ ਪਿੱਛੇ-ਪਿੱਛੇ ਚੱਲਦੀ ਸੀ।

Habakkuk 3:5 (UKJV) Before him went the pestilence, and burning coals went forth at his feet.

3ਪਰਮੇਸ਼ਵਰ ਤੇਮਾਨ ਤੋਂ ਆਇਆ, ਪਵਿੱਤਰ ਪੁਰਖ ਪਾਰਾਨ ਦੇ ਪਰਬਤ ਤੋਂ ਉਸ ਦੀ ਮਹਿਮਾ ਨੇ ਅਕਾਸ਼ ਨੂੰ ਢੱਕ ਲਿਆ, ਅਤੇ ਧਰਤੀ ਉਸ ਦੀ ਉਸਤਤ ਨਾਲ ਭਰ ਗਈ।

4ਉਹ ਦੀ ਸ਼ਾਨ ਸੂਰਜ ਦੇ ਚੜ੍ਹਨ ਵਰਗੀ ਸੀ। ਕਿਰਨਾਂ ਉਸ ਦੇ ਹੱਥਾਂ ਵਿੱਚੋਂ ਚਮਕ ਦੀਆਂ ਸਨ, ਜਿੱਥੇ ਉਸਦੀ ਸ਼ਕਤੀ ਛੁਪੀ ਹੋਈ ਸੀ।

5ਉਹ ਦੇ ਅੱਗੇ-ਅੱਗੇ ਬਵਾ ਚੱਲਦੀ ਸੀ, ਅਤੇ ਮਹਾਂਮਾਰੀ ਉਹ ਦੇ ਪੈਰਾਂ ਦੇ ਪਿੱਛੇ-ਪਿੱਛੇ ਚੱਲਦੀ ਸੀ।

6ਉਸ ਨੇ ਖੜ੍ਹਾ ਹੋ ਕੇ ਧਰਤੀ ਨੂੰ ਹਿਲਾ ਦਿੱਤਾ। ਉਸ ਨੇ ਨਿਗਾਹ ਕੀਤੀ, ਅਤੇ ਕੌਮਾਂ ਕੰਬ ਉੱਠੀਆਂ। ਪ੍ਰਾਚੀਨ ਪਹਾੜ ਟੁੱਟ ਗਏ, ਅਤੇ ਸਦੀਆਂ ਪੁਰਾਣੀਆਂ ਪਹਾੜੀਆਂ ਢਹਿ ਗਈਆਂ ਪਰ ਉਹ ਸਦਾ ਲਈ ਅੱਗੇ ਵਧਦਾ ਹੈ।

7ਮੈਂ ਕੂਸ਼ਨ ਦੇ ਤੰਬੂਆਂ ਨੂੰ ਬਿਪਤਾ ਵਿੱਚ, ਅਤੇ ਮਿਦਯਾਨ ਦੇ ਘਰ ਵਿੱਚ ਦੁੱਖ ਵੇਖਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.