1ਸ਼ਿਗਯੋਨੋਥ ਉੱਤੇ ਹਬੱਕੂਕ ਨਬੀ ਦੀ ਪ੍ਰਾਰਥਨਾ
2ਹੇ ਯਾਹਵੇਹ, ਮੈਂ ਤੇਰੀ ਪ੍ਰਸਿੱਧੀ ਸੁਣੀ ਹੈ; ਹੇ ਯਾਹਵੇਹ, ਮੈਂ ਤੇਰੇ ਕੰਮਾਂ ਨੂੰ ਵੇਖ ਕੇ ਡਰਦਾ ਹਾਂ। ਸਾਡੇ ਦਿਨਾਂ ਵਿੱਚ ਉਹਨਾਂ ਕੰਮਾਂ ਨੂੰ ਕਰ ਅਤੇ ਸਾਡੇ ਦਿਨਾਂ ਵਿੱਚ ਉਹਨਾਂ ਨੂੰ ਫਿਰ ਪ੍ਰਗਟ ਕਰ, ਆਪਣੇ ਕ੍ਰੋਧ ਵਿੱਚ ਵੀ ਸਾਡੇ ਤੇ ਦਯਾ ਕਰ।
3ਪਰਮੇਸ਼ਵਰ ਤੇਮਾਨ ਤੋਂ ਆਇਆ, ਪਵਿੱਤਰ ਪੁਰਖ ਪਾਰਾਨ ਦੇ ਪਰਬਤ ਤੋਂ ਉਸ ਦੀ ਮਹਿਮਾ ਨੇ ਅਕਾਸ਼ ਨੂੰ ਢੱਕ ਲਿਆ, ਅਤੇ ਧਰਤੀ ਉਸ ਦੀ ਉਸਤਤ ਨਾਲ ਭਰ ਗਈ।
4ਉਹ ਦੀ ਸ਼ਾਨ ਸੂਰਜ ਦੇ ਚੜ੍ਹਨ ਵਰਗੀ ਸੀ। ਕਿਰਨਾਂ ਉਸ ਦੇ ਹੱਥਾਂ ਵਿੱਚੋਂ ਚਮਕ ਦੀਆਂ ਸਨ, ਜਿੱਥੇ ਉਸਦੀ ਸ਼ਕਤੀ ਛੁਪੀ ਹੋਈ ਸੀ।