ਹਾਗੱਈ 1

ਤਦ ਯਾਹਵੇਹ ਦੇ ਦੂਤ ਹੱਗਈ ਨੇ ਯਾਹਵੇਹ ਦਾ ਸੰਦੇਸ਼ ਲੋਕਾਂ ਨੂੰ ਦੇ ਕੇ ਆਖਿਆ, ਯਾਹਵੇਹ ਦਾ ਵਾਕ ਹੈ ਕਿ ਮੈਂ ਤੁਹਾਡੇ ਨਾਲ ਹਾਂ।

Haggai 1:13 (UKJV) Then spoke Haggai the LORD's messenger in the LORD's message unto the people, saying, I am with you, says the LORD.

11ਮੈਂ ਖੇਤਾਂ ਅਤੇ ਪਹਾੜਾਂ ਉੱਤੇ, ਅਨਾਜ ਉੱਤੇ, ਨਵੀਂ ਦਾਖਰਸ ਉੱਤੇ, ਜ਼ੈਤੂਨ ਦੇ ਤੇਲ ਉੱਤੇ ਅਤੇ ਜ਼ਮੀਨ ਦੀ ਪੈਦਾਵਾਰ ਉੱਤੇ, ਮਨੁੱਖਾਂ ਅਤੇ ਪਸ਼ੂਆਂ ਉੱਤੇ ਅਤੇ ਤੁਹਾਡੇ ਹੱਥਾਂ ਦੀ ਸਾਰੀ ਮਿਹਨਤ ਉੱਤੇ ਵੀ ਕਾਲ ਨੂੰ ਪਾ ਦਿੱਤਾ ਹੈ।”

12ਤਦ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ, ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਅਤੇ ਬਚੇ ਹੋਏ ਸਾਰੇ ਲੋਕਾਂ ਨੇ ਆਪਣੇ ਪਰਮੇਸ਼ਵਰ ਯਾਹਵੇਹ ਦੀ ਆਵਾਜ਼ ਨੂੰ ਧਿਆਨ ਨਾਲ ਸੁਣਿਆ। ਪਰਮੇਸ਼ਵਰ ਯਾਹਵੇਹ ਦੇ ਭੇਜੇ ਹੋਏ ਨਬੀ ਹੱਗਈ ਦੀਆਂ ਗੱਲਾਂ ਨੂੰ ਵੀ ਧਿਆਨ ਨਾਲ ਸੁਣਿਆ ਅਤੇ ਲੋਕ ਯਾਹਵੇਹ ਤੋਂ ਡਰੇ।

13ਤਦ ਯਾਹਵੇਹ ਦੇ ਦੂਤ ਹੱਗਈ ਨੇ ਯਾਹਵੇਹ ਦਾ ਸੰਦੇਸ਼ ਲੋਕਾਂ ਨੂੰ ਦੇ ਕੇ ਆਖਿਆ, ਯਾਹਵੇਹ ਦਾ ਵਾਕ ਹੈ ਕਿ ਮੈਂ ਤੁਹਾਡੇ ਨਾਲ ਹਾਂ।

14ਸੋ ਯਾਹਵੇਹ ਨੇ ਯਹੂਦਾਹ ਦੇ ਰਾਜਪਾਲ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ ਦੀ ਆਤਮਾ ਅਤੇ ਮਹਾਂ ਜਾਜਕ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਦੀ ਆਤਮਾ ਅਤੇ ਲੋਕਾਂ ਦੇ ਸਾਰੇ ਬਕੀਏ ਦੀ ਆਤਮਾ ਨੂੰ ਪਰੇਰਿਆ। ਉਹ ਆਏ ਅਤੇ ਛੇਵੇਂ ਮਹੀਨੇ ਦੇ ਚੌਵੀਵੇਂ ਦਿਨ ਸਰਬਸ਼ਕਤੀਮਾਨ ਯਾਹਵੇਹ, ਉਨ੍ਹਾਂ ਦੇ ਪਰਮੇਸ਼ਵਰ, ਦੇ ਘਰ ਵਿੱਚ ਕੰਮ ਕਰਨ ਲੱਗੇ।

15ਅਤੇ ਇਹ ਕੰਮ ਰਾਜਾ ਦਾਰਾ ਦੇ ਰਾਜ ਦੇ ਛੇਵੇਂ ਮਹੀਨੇ ਦੇ ਚੌਵੀ ਤਰੀਕ ਨੂੰ ਸ਼ੁਰੂ ਹੋਇਆ। ਦਾਰਾ ਦੇ ਰਾਜ ਦੇ ਦੂਜੇ ਸਾਲ ਵਿੱਚ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.