ਹਾਗੱਈ 1

ਸੋ ਯਾਹਵੇਹ ਨੇ ਯਹੂਦਾਹ ਦੇ ਰਾਜਪਾਲ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ ਦੀ ਆਤਮਾ ਅਤੇ ਮਹਾਂ ਜਾਜਕ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਦੀ ਆਤਮਾ ਅਤੇ ਲੋਕਾਂ ਦੇ ਸਾਰੇ ਬਕੀਏ ਦੀ ਆਤਮਾ ਨੂੰ ਪਰੇਰਿਆ। ਉਹ ਆਏ ਅਤੇ ਛੇਵੇਂ ਮਹੀਨੇ ਦੇ ਚੌਵੀਵੇਂ ਦਿਨ ਸਰਬਸ਼ਕਤੀਮਾਨ ਯਾਹਵੇਹ, ਉਨ੍ਹਾਂ ਦੇ ਪਰਮੇਸ਼ਵਰ, ਦੇ ਘਰ ਵਿੱਚ ਕੰਮ ਕਰਨ ਲੱਗੇ।

Haggai 1:14 (UKJV) And the LORD stirred up the spirit of Zerubbabel the son of Shealtiel, governor of Judah, and the spirit of Joshua the son of Josedech, the high priest, and the spirit of all the remnant of the people; and they came and did work in the house of the LORD of hosts, their God,

12ਤਦ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ, ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਅਤੇ ਬਚੇ ਹੋਏ ਸਾਰੇ ਲੋਕਾਂ ਨੇ ਆਪਣੇ ਪਰਮੇਸ਼ਵਰ ਯਾਹਵੇਹ ਦੀ ਆਵਾਜ਼ ਨੂੰ ਧਿਆਨ ਨਾਲ ਸੁਣਿਆ। ਪਰਮੇਸ਼ਵਰ ਯਾਹਵੇਹ ਦੇ ਭੇਜੇ ਹੋਏ ਨਬੀ ਹੱਗਈ ਦੀਆਂ ਗੱਲਾਂ ਨੂੰ ਵੀ ਧਿਆਨ ਨਾਲ ਸੁਣਿਆ ਅਤੇ ਲੋਕ ਯਾਹਵੇਹ ਤੋਂ ਡਰੇ।

13ਤਦ ਯਾਹਵੇਹ ਦੇ ਦੂਤ ਹੱਗਈ ਨੇ ਯਾਹਵੇਹ ਦਾ ਸੰਦੇਸ਼ ਲੋਕਾਂ ਨੂੰ ਦੇ ਕੇ ਆਖਿਆ, ਯਾਹਵੇਹ ਦਾ ਵਾਕ ਹੈ ਕਿ ਮੈਂ ਤੁਹਾਡੇ ਨਾਲ ਹਾਂ।

14ਸੋ ਯਾਹਵੇਹ ਨੇ ਯਹੂਦਾਹ ਦੇ ਰਾਜਪਾਲ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ ਦੀ ਆਤਮਾ ਅਤੇ ਮਹਾਂ ਜਾਜਕ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਦੀ ਆਤਮਾ ਅਤੇ ਲੋਕਾਂ ਦੇ ਸਾਰੇ ਬਕੀਏ ਦੀ ਆਤਮਾ ਨੂੰ ਪਰੇਰਿਆ। ਉਹ ਆਏ ਅਤੇ ਛੇਵੇਂ ਮਹੀਨੇ ਦੇ ਚੌਵੀਵੇਂ ਦਿਨ ਸਰਬਸ਼ਕਤੀਮਾਨ ਯਾਹਵੇਹ, ਉਨ੍ਹਾਂ ਦੇ ਪਰਮੇਸ਼ਵਰ, ਦੇ ਘਰ ਵਿੱਚ ਕੰਮ ਕਰਨ ਲੱਗੇ।

15ਅਤੇ ਇਹ ਕੰਮ ਰਾਜਾ ਦਾਰਾ ਦੇ ਰਾਜ ਦੇ ਛੇਵੇਂ ਮਹੀਨੇ ਦੇ ਚੌਵੀ ਤਰੀਕ ਨੂੰ ਸ਼ੁਰੂ ਹੋਇਆ। ਦਾਰਾ ਦੇ ਰਾਜ ਦੇ ਦੂਜੇ ਸਾਲ ਵਿੱਚ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.