ਹਾਗੱਈ 2

ਮਹੀਨੇ ਦੀ ਚੌਵੀ ਤਾਰੀਖ਼ ਨੂੰ ਯਾਹਵੇਹ ਦਾ ਬਚਨ ਹੱਗਈ ਨਬੀ ਕੋਲ ਦੂਜੀ ਵਾਰ ਆਇਆ

Haggai 2:20 (UKJV) And again the word of the LORD came unto Haggai in the four and twentieth day of the month, saying,

18ਇਸ ਦਿਨ ਤੋਂ, ਨੌਵੇਂ ਮਹੀਨੇ ਦੇ ਚੌਵੀਵੇਂ ਦਿਨ ਤੋਂ, ਉਸ ਦਿਨ ਵੱਲ ਧਿਆਨ ਨਾਲ ਸੋਚੋ ਜਦੋਂ ਯਾਹਵੇਹ ਦੇ ਭਵਨ ਦੀ ਨੀਂਹ ਰੱਖੀ ਗਈ ਸੀ। ਧਿਆਨ ਨਾਲ ਸੋਚੋ:

19ਕੀ ਅਜੇ ਵੀ ਕੋਠੇ ਵਿੱਚ ਕੋਈ ਬੀਜ ਹੈ? ਹੁਣ ਤੱਕ, ਅੰਗੂਰੀ ਵੇਲ ਅਤੇ ਹੰਜੀਰ, ਅਨਾਰ ਅਤੇ ਜ਼ੈਤੂਨ ਦੇ ਰੁੱਖਾਂ ਨੇ ਫਲ ਨਹੀਂ ਦਿੱਤਾ ਹੈ। “ ‘ਇਸ ਦਿਨ ਤੋਂ ਮੈਂ ਤੈਨੂੰ ਅਸੀਸ ਦੇਵਾਂਗਾ।’ ”

20ਮਹੀਨੇ ਦੀ ਚੌਵੀ ਤਾਰੀਖ਼ ਨੂੰ ਯਾਹਵੇਹ ਦਾ ਬਚਨ ਹੱਗਈ ਨਬੀ ਕੋਲ ਦੂਜੀ ਵਾਰ ਆਇਆ

21“ਯਹੂਦਾਹ ਦੇ ਰਾਜਪਾਲ ਜ਼ਰੁੱਬਾਬੇਲ ਨੂੰ ਆਖ ਕਿ ਮੈਂ ਅਕਾਸ਼ ਅਤੇ ਧਰਤੀ ਨੂੰ ਹਿਲਾ ਦਿਆਂਗਾ।

22ਮੈਂ ਸ਼ਾਹੀ ਤੱਖ਼ਤਾਂ ਨੂੰ ਉਲਟਾ ਦਿਆਂਗਾ ਅਤੇ ਵਿਦੇਸ਼ੀ ਰਾਜਾਂ ਦੀ ਸ਼ਕਤੀ ਨੂੰ ਭੰਨ ਸੁੱਟਾਂਗਾ। ਮੈਂ ਰਥਾਂ ਅਤੇ ਉਨ੍ਹਾਂ ਦੇ ਚਾਲਕਾਂ ਨੂੰ ਉਖਾੜ ਸੁੱਟਾਂਗਾ; ਘੋੜੇ ਅਤੇ ਉਨ੍ਹਾਂ ਦੇ ਸਵਾਰ ਡਿੱਗ ਪੈਣਗੇ, ਹਰੇਕ ਆਪਣੇ ਭਰਾ ਦੀ ਤਲਵਾਰ ਨਾਲ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.