ਹਾਗੱਈ 2

ਮੈਂ ਸ਼ਾਹੀ ਤੱਖ਼ਤਾਂ ਨੂੰ ਉਲਟਾ ਦਿਆਂਗਾ ਅਤੇ ਵਿਦੇਸ਼ੀ ਰਾਜਾਂ ਦੀ ਸ਼ਕਤੀ ਨੂੰ ਭੰਨ ਸੁੱਟਾਂਗਾ। ਮੈਂ ਰਥਾਂ ਅਤੇ ਉਨ੍ਹਾਂ ਦੇ ਚਾਲਕਾਂ ਨੂੰ ਉਖਾੜ ਸੁੱਟਾਂਗਾ; ਘੋੜੇ ਅਤੇ ਉਨ੍ਹਾਂ ਦੇ ਸਵਾਰ ਡਿੱਗ ਪੈਣਗੇ, ਹਰੇਕ ਆਪਣੇ ਭਰਾ ਦੀ ਤਲਵਾਰ ਨਾਲ।

Haggai 2:22 (UKJV) And I will overthrow the throne of kingdoms, and I will destroy the strength of the kingdoms of the heathen; and I will overthrow the chariots, and those that ride in them; and the horses and their riders shall come down, every one by the sword of his brother.

20ਮਹੀਨੇ ਦੀ ਚੌਵੀ ਤਾਰੀਖ਼ ਨੂੰ ਯਾਹਵੇਹ ਦਾ ਬਚਨ ਹੱਗਈ ਨਬੀ ਕੋਲ ਦੂਜੀ ਵਾਰ ਆਇਆ

21“ਯਹੂਦਾਹ ਦੇ ਰਾਜਪਾਲ ਜ਼ਰੁੱਬਾਬੇਲ ਨੂੰ ਆਖ ਕਿ ਮੈਂ ਅਕਾਸ਼ ਅਤੇ ਧਰਤੀ ਨੂੰ ਹਿਲਾ ਦਿਆਂਗਾ।

22ਮੈਂ ਸ਼ਾਹੀ ਤੱਖ਼ਤਾਂ ਨੂੰ ਉਲਟਾ ਦਿਆਂਗਾ ਅਤੇ ਵਿਦੇਸ਼ੀ ਰਾਜਾਂ ਦੀ ਸ਼ਕਤੀ ਨੂੰ ਭੰਨ ਸੁੱਟਾਂਗਾ। ਮੈਂ ਰਥਾਂ ਅਤੇ ਉਨ੍ਹਾਂ ਦੇ ਚਾਲਕਾਂ ਨੂੰ ਉਖਾੜ ਸੁੱਟਾਂਗਾ; ਘੋੜੇ ਅਤੇ ਉਨ੍ਹਾਂ ਦੇ ਸਵਾਰ ਡਿੱਗ ਪੈਣਗੇ, ਹਰੇਕ ਆਪਣੇ ਭਰਾ ਦੀ ਤਲਵਾਰ ਨਾਲ।

23“ਉਸ ਦਿਨ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ‘ਹੇ ਮੇਰੇ ਸੇਵਕ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ, ਮੈਂ ਤੈਨੂੰ ਲੈ ਜਾਵਾਂਗਾ,’ ਯਾਹਵੇਹ ਦਾ ਵਾਕ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.