ਹਾਗੱਈ 2

‘ਤੁਹਾਡੇ ਵਿੱਚੋਂ ਹੁਣ ਕੌਣ ਬਚਿਆ ਹੈ, ਜਿਸ ਨੇ ਇਸ ਭਵਨ ਦੀ ਪੁਰਾਣੀ ਸ਼ਾਨ ਦੇਖੀ ਹੈ? ਹੁਣ ਤੁਸੀਂ ਇਸ ਨੂੰ ਕਿਸ ਹਾਲਤ ਵਿੱਚ ਦੇਖਦੇ ਹੋ? ਕੀ ਤੁਹਾਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਇਹ ਹੁਣ ਕੁਝ ਵੀ ਨਹੀਂ ਹੈ?

Haggai 2:3 (UKJV) Who is left among you that saw this house in her first glory? and how do all of you see it now? is it not in your eyes in comparison of it as nothing?

1ਸੱਤਵੇਂ ਮਹੀਨੇ ਦੇ ਇੱਕੀਵੇਂ ਤਰੀਕ, ਹੱਗਈ ਨਬੀ ਦੇ ਰਾਹੀਂ ਯਾਹਵੇਹ ਦਾ ਬਚਨ ਆਇਆ:

2“ਯਹੂਦਾਹ ਦੇ ਰਾਜਪਾਲ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ ਨਾਲ, ਯਹੋਸਾਦਾਕ ਦੇ ਪੁੱਤਰ ਯਹੋਸ਼ੁਆ, ਪ੍ਰਧਾਨ ਜਾਜਕ, ਅਤੇ ਲੋਕਾਂ ਦੇ ਬਕੀਏ ਨਾਲ ਗੱਲ ਕਰ ਅਤੇ ਉਹਨਾਂ ਨੂੰ ਪੁੱਛੋ,

3‘ਤੁਹਾਡੇ ਵਿੱਚੋਂ ਹੁਣ ਕੌਣ ਬਚਿਆ ਹੈ, ਜਿਸ ਨੇ ਇਸ ਭਵਨ ਦੀ ਪੁਰਾਣੀ ਸ਼ਾਨ ਦੇਖੀ ਹੈ? ਹੁਣ ਤੁਸੀਂ ਇਸ ਨੂੰ ਕਿਸ ਹਾਲਤ ਵਿੱਚ ਦੇਖਦੇ ਹੋ? ਕੀ ਤੁਹਾਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਇਹ ਹੁਣ ਕੁਝ ਵੀ ਨਹੀਂ ਹੈ?

4ਪਰ ਹੁਣ, ਹੇ ਜ਼ਰੁੱਬਾਬੇਲ ਤਕੜਾ ਹੋ, ਯਾਹਵੇਹ ਦਾ ਵਾਕ ਹੈ।’ ਹੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਸਰਦਾਰ ਜਾਜਕ ਤਕੜਾ ਹੋ ਜਾ। ਹੇ ਧਰਤੀ ਦੇ ਸਾਰੇ ਲੋਕੋ, ਤਕੜੇ ਬਣੋ, ਯਾਹਵੇਹ ਦਾ ਵਾਕ ਹੈ, ‘ਅਤੇ ਕੰਮ ਕਰੋ ਕਿਉਂਕਿ ਮੈਂ ਤੁਹਾਡੇ ਨਾਲ ਹਾਂ,’ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

5‘ਇਹ ਉਹ ਨੇਮ ਹੈ ਜੋ ਮੈਂ ਤੁਹਾਡੇ ਨਾਲ ਮਿਸਰ ਤੋਂ ਬਾਹਰ ਨਿੱਕਲਦੇ ਸਮੇਂ ਬੰਨ੍ਹਿਆਂ ਸੀ। ਅਤੇ ਮੇਰਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ। ਡਰੋ ਨਾ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.