9ਫਿਰ ਉਸ ਨੇ ਕਿਹਾ, “ਮੈਂ ਇੱਥੇ ਹਾਂ, ਮੈਂ ਤੇਰੀ ਇੱਛਾ ਪੂਰੀ ਕਰਨ ਆਇਆ ਹਾਂ।” ਪਰਮੇਸ਼ਵਰ ਦੂਜੇ ਨੂੰ ਸਥਾਪਤ ਕਰਨ ਲਈ ਪਹਿਲੇ ਨੂੰ ਹਟਾਉਂਦਾ ਹੈ।
10ਅਤੇ ਇਸ ਇੱਛਾ ਦੁਆਰਾ, ਸਾਨੂੰ ਯਿਸ਼ੂ ਮਸੀਹ ਦੇ ਸਰੀਰ ਦੇ ਬਲੀਦਾਨ ਕਰਨ ਦੁਆਰਾ ਪਵਿੱਤਰ ਕੀਤਾ ਗਿਆ ਹੈ।
11ਹਰ ਇੱਕ ਦਿਨ ਜਾਜਕ ਖੜ੍ਹਾ ਹੁੰਦਾ ਹੈ ਅਤੇ ਆਪਣੇ ਧਾਰਮਿਕ ਫਰਜ਼ ਨਿਭਾਉਂਦਾ ਹੈ; ਬਾਰ-ਬਾਰ ਜਾਜਕ ਉਹੀ ਬਲੀਆਂ ਚੜ੍ਹਾਉਂਦਾ ਹੈ, ਜੋ ਕਦੇ ਵੀ ਪਾਪਾਂ ਨੂੰ ਦੂਰ ਨਹੀਂ ਲੈ ਜਾ ਸਕਦੀਆਂ।
12ਪਰ ਜਦੋਂ ਮਸੀਹ ਨੇ ਹਰ ਸਮੇਂ ਦੇ ਪਾਪਾਂ ਲਈ ਇੱਕ ਬਲੀਦਾਨ ਚੜ੍ਹਾ ਕੇ, ਉਹ ਪਰਮੇਸ਼ਵਰ ਦੇ ਸੱਜੇ ਪਾਸੇ ਬੈਠ ਗਿਆ,
13ਅਤੇ ਉਸ ਸਮੇਂ ਤੋਂ ਉਹ ਉਡੀਕ ਕਰਦਾ ਹੈ ਕਿ ਕਦੋਂ ਉਸ ਦੇ ਦੁਸ਼ਮਣ ਉਸ ਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ।