ਇਬਰਾਨੀਆਂ 10

ਅਤੇ ਉਸ ਸਮੇਂ ਤੋਂ ਉਹ ਉਡੀਕ ਕਰਦਾ ਹੈ ਕਿ ਕਦੋਂ ਉਸ ਦੇ ਦੁਸ਼ਮਣ ਉਸ ਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ।

Hebrews 10:13 (UKJV) From henceforth expecting till his enemies be made his footstool.

11ਹਰ ਇੱਕ ਦਿਨ ਜਾਜਕ ਖੜ੍ਹਾ ਹੁੰਦਾ ਹੈ ਅਤੇ ਆਪਣੇ ਧਾਰਮਿਕ ਫਰਜ਼ ਨਿਭਾਉਂਦਾ ਹੈ; ਬਾਰ-ਬਾਰ ਜਾਜਕ ਉਹੀ ਬਲੀਆਂ ਚੜ੍ਹਾਉਂਦਾ ਹੈ, ਜੋ ਕਦੇ ਵੀ ਪਾਪਾਂ ਨੂੰ ਦੂਰ ਨਹੀਂ ਲੈ ਜਾ ਸਕਦੀਆਂ।

12ਪਰ ਜਦੋਂ ਮਸੀਹ ਨੇ ਹਰ ਸਮੇਂ ਦੇ ਪਾਪਾਂ ਲਈ ਇੱਕ ਬਲੀਦਾਨ ਚੜ੍ਹਾ ਕੇ, ਉਹ ਪਰਮੇਸ਼ਵਰ ਦੇ ਸੱਜੇ ਪਾਸੇ ਬੈਠ ਗਿਆ,

13ਅਤੇ ਉਸ ਸਮੇਂ ਤੋਂ ਉਹ ਉਡੀਕ ਕਰਦਾ ਹੈ ਕਿ ਕਦੋਂ ਉਸ ਦੇ ਦੁਸ਼ਮਣ ਉਸ ਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ।

14ਕਿਉਂਕਿ ਇੱਕ ਕੁਰਬਾਨੀ ਦੁਆਰਾ ਉਸ ਨੇ ਉਹਨਾਂ ਨੂੰ ਸਦਾ ਲਈ ਸੰਪੂਰਨ ਬਣਾ ਦਿੱਤਾ ਹੈ ਜਿਹੜੇ ਪਵਿੱਤਰ ਕੀਤੇ ਗਏ ਹਨ।

15ਪਵਿੱਤਰ ਆਤਮਾ ਵੀ ਸਾਨੂੰ ਇਸ ਬਾਰੇ ਗਵਾਹੀ ਦਿੰਦਾ ਹੈ। ਪਹਿਲਾਂ ਉਹ ਕਹਿੰਦਾ ਹੈ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.