ਇਬਰਾਨੀਆਂ 10

ਫਿਰ ਉਸ ਨੇ ਕਿਹਾ, “ਮੈਂ ਇੱਥੇ ਹਾਂ, ਮੈਂ ਤੇਰੀ ਇੱਛਾ ਪੂਰੀ ਕਰਨ ਆਇਆ ਹਾਂ।” ਪਰਮੇਸ਼ਵਰ ਦੂਜੇ ਨੂੰ ਸਥਾਪਤ ਕਰਨ ਲਈ ਪਹਿਲੇ ਨੂੰ ਹਟਾਉਂਦਾ ਹੈ।

Hebrews 10:9 (UKJV) Then said he, Lo, I come to do your will, O God. He takes away the first, that he may establish the second.

7ਫਿਰ ਮਸੀਹ ਨੇ ਪਰਮੇਸ਼ਵਰ ਨੂੰ ਆਖਿਆ, ‘ਮੈਂ ਇੱਥੇ ਹਾਂ ਇਹ ਮੇਰੇ ਬਾਰੇ ਪੋਥੀ ਵਿੱਚ ਲਿਖਿਆ ਹੋਇਆ ਹੈ ਹੇ ਮੇਰੇ ਪਰਮੇਸ਼ਵਰ ਮੈਂ ਤੇਰੀ ਇੱਛਾ ਪੂਰੀ ਕਰਨ ਆਇਆ ਹਾਂ।’ ”

8ਪਹਿਲਾਂ ਮਸੀਹ ਨੇ ਪਰਮੇਸ਼ਵਰ ਨੂੰ ਕਿਹਾ, “ਬਲੀਦਾਨ ਅਤੇ ਭੇਂਟਾਂ, ਹੋਮ ਦੀਆਂ ਭੇਂਟਾਂ ਅਤੇ ਪਾਪ ਬਲੀ ਦੀਆਂ ਭੇਟਾਂ ਜਿਨ੍ਹਾਂ ਦੀ ਤੂੰ ਇੱਛਾ ਨਹੀਂ ਕੀਤੀ ਸੀ ਅਤੇ ਨਾ ਹੀ ਤੂੰ ਉਹਨਾਂ ਤੋਂ ਖੁਸ਼ ਸੀ,” ਹਾਲਾਂਕਿ ਉਹ ਬਿਵਸਥਾ ਦੇ ਅਨੁਸਾਰ ਭੇਟ ਕੀਤੇ ਗਏ ਸਨ।

9ਫਿਰ ਉਸ ਨੇ ਕਿਹਾ, “ਮੈਂ ਇੱਥੇ ਹਾਂ, ਮੈਂ ਤੇਰੀ ਇੱਛਾ ਪੂਰੀ ਕਰਨ ਆਇਆ ਹਾਂ।” ਪਰਮੇਸ਼ਵਰ ਦੂਜੇ ਨੂੰ ਸਥਾਪਤ ਕਰਨ ਲਈ ਪਹਿਲੇ ਨੂੰ ਹਟਾਉਂਦਾ ਹੈ।

10ਅਤੇ ਇਸ ਇੱਛਾ ਦੁਆਰਾ, ਸਾਨੂੰ ਯਿਸ਼ੂ ਮਸੀਹ ਦੇ ਸਰੀਰ ਦੇ ਬਲੀਦਾਨ ਕਰਨ ਦੁਆਰਾ ਪਵਿੱਤਰ ਕੀਤਾ ਗਿਆ ਹੈ।

11ਹਰ ਇੱਕ ਦਿਨ ਜਾਜਕ ਖੜ੍ਹਾ ਹੁੰਦਾ ਹੈ ਅਤੇ ਆਪਣੇ ਧਾਰਮਿਕ ਫਰਜ਼ ਨਿਭਾਉਂਦਾ ਹੈ; ਬਾਰ-ਬਾਰ ਜਾਜਕ ਉਹੀ ਬਲੀਆਂ ਚੜ੍ਹਾਉਂਦਾ ਹੈ, ਜੋ ਕਦੇ ਵੀ ਪਾਪਾਂ ਨੂੰ ਦੂਰ ਨਹੀਂ ਲੈ ਜਾ ਸਕਦੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.