ਇਬਰਾਨੀਆਂ 10

ਪਰ ਇਨ੍ਹਾਂ ਬਲੀਦਾਨਾਂ ਦੁਆਰਾ ਲੋਕਾਂ ਨੂੰ ਪਾਪ ਸਾਲਾਨਾ ਯਾਦ ਆਉਂਦੇ ਹਨ।

Hebrews 10:3 (UKJV) But in those sacrifices there is a remembrance again made of sins every year.

1ਬਿਵਸਥਾ ਸਿਰਫ ਉਹਨਾਂ ਚੰਗੀਆਂ ਵਸਤਾਂ ਦਾ ਪਰਛਾਵਾਂ ਹੈ ਜੋ ਆ ਰਹੀਆਂ ਹਨ ਪਰ ਇਹਨਾਂ ਵਸਤਾਂ ਦਾ ਅਸਲੀ ਸਰੂਪ ਨਹੀਂ। ਇਸ ਕਾਰਨ ਇਹ ਕਦੇ ਵੀ, ਜੋ ਲਗਾਤਾਰ ਕੁਰਬਾਨੀਆਂ ਸਾਲ ਦਰ ਸਾਲ ਦੁਹਰਾਈਆ ਜਾਂਦੀਆਂ ਸਨ, ਉਹਨਾਂ ਨੂੰ ਸੰਪੂਰਨ ਨਹੀਂ ਬਣਾ ਸਕਦਾ ਜੋ ਅਰਾਧਨਾ ਦੇ ਨੇੜੇ ਆਉਂਦੇ ਹਨ।

2ਨਹੀਂ ਤਾਂ, ਉਹ ਭੇਂਟ ਦੇਣਾ ਬੰਦ ਨਾ ਕਰਦੇ? ਕਿਉਂਕਿ ਇੱਕੋ ਵਾਰ ਸ਼ੁੱਧ ਹੋ ਜਾਣ ਤੋਂ ਬਾਦ ਅਰਾਧਕਾਂ ਵਿੱਚ ਉਹਨਾਂ ਦੇ ਪਾਪਾਂ ਲਈ ਕੋਈ ਦੋਸ਼ ਮਹਿਸੂਸ ਕਰਨ ਦਾ ਕਾਰਨ ਹੀ ਨਹੀਂ ਰਹਿ ਜਾਂਦਾ।

3ਪਰ ਇਨ੍ਹਾਂ ਬਲੀਦਾਨਾਂ ਦੁਆਰਾ ਲੋਕਾਂ ਨੂੰ ਪਾਪ ਸਾਲਾਨਾ ਯਾਦ ਆਉਂਦੇ ਹਨ।

4ਕਿਉਂ ਜੋ ਇਹ ਅਣਹੋਣਾ ਹੈ ਜੋ ਬਲਦਾਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ।

5ਇਸ ਲਈ, ਜਦੋਂ ਮਸੀਹ ਸੰਸਾਰ ਵਿੱਚ ਆਇਆ, ਉਸ ਨੇ ਪਰਮੇਸ਼ਵਰ ਨੂੰ ਕਿਹਾ: “ਬਲੀਦਾਨ ਅਤੇ ਭੇਂਟ ਨੂੰ ਤੂੰ ਨਾ ਚਾਹਿਆ, ਪਰ ਇੱਕ ਸਰੀਰ ਜਿਸ ਨੂੰ ਤੂੰ ਮੇਰੇ ਲਈ ਤਿਆਰ ਕੀਤਾ ਸੀ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.