2ਨਹੀਂ ਤਾਂ, ਉਹ ਭੇਂਟ ਦੇਣਾ ਬੰਦ ਨਾ ਕਰਦੇ? ਕਿਉਂਕਿ ਇੱਕੋ ਵਾਰ ਸ਼ੁੱਧ ਹੋ ਜਾਣ ਤੋਂ ਬਾਦ ਅਰਾਧਕਾਂ ਵਿੱਚ ਉਹਨਾਂ ਦੇ ਪਾਪਾਂ ਲਈ ਕੋਈ ਦੋਸ਼ ਮਹਿਸੂਸ ਕਰਨ ਦਾ ਕਾਰਨ ਹੀ ਨਹੀਂ ਰਹਿ ਜਾਂਦਾ।
3ਪਰ ਇਨ੍ਹਾਂ ਬਲੀਦਾਨਾਂ ਦੁਆਰਾ ਲੋਕਾਂ ਨੂੰ ਪਾਪ ਸਾਲਾਨਾ ਯਾਦ ਆਉਂਦੇ ਹਨ।
4ਕਿਉਂ ਜੋ ਇਹ ਅਣਹੋਣਾ ਹੈ ਜੋ ਬਲਦਾਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ।
5ਇਸ ਲਈ, ਜਦੋਂ ਮਸੀਹ ਸੰਸਾਰ ਵਿੱਚ ਆਇਆ, ਉਸ ਨੇ ਪਰਮੇਸ਼ਵਰ ਨੂੰ ਕਿਹਾ: “ਬਲੀਦਾਨ ਅਤੇ ਭੇਂਟ ਨੂੰ ਤੂੰ ਨਾ ਚਾਹਿਆ, ਪਰ ਇੱਕ ਸਰੀਰ ਜਿਸ ਨੂੰ ਤੂੰ ਮੇਰੇ ਲਈ ਤਿਆਰ ਕੀਤਾ ਸੀ;
6ਹੋਮ ਦੀਆਂ ਭੇਟਾਂ ਅਤੇ ਪਾਪ ਦੀਆਂ ਭੇਟਾਂ ਨਾਲ ਤੂੰ ਖੁਸ਼ ਨਹੀਂ ਹੁੰਦਾ।