ਇਬਰਾਨੀਆਂ 12

ਇਸ ਦਾ ਧਿਆਨ ਰੱਖੋ ਕਿ ਤੁਸੀਂ ਉਸ ਬੋਲਣ ਵਾਲੇ ਤੋਂ ਮੂੰਹ ਨਾ ਫੇਰੋ। ਕਿਉਂਕਿ ਜਦੋਂ ਉਹ ਲੋਕ ਧਰਤੀ ਤੇ ਚੇਤਾਵਨੀ ਦੇਣ ਵਾਲਿਆਂ ਤੋਂ ਮੂੰਹ ਮੋੜ ਕੇ ਨਾ ਬਚ ਸਕੇ, ਤਾਂ ਅਸੀਂ ਸਵਰਗ ਤੋਂ ਚੇਤਾਵਨੀ ਦੇਣ ਵਾਲੇ ਤੋਂ ਮੂੰਹ ਮੋੜ ਕੇ ਕਿਵੇਂ ਬੱਚ ਸਕਾਂਗੇ?

Hebrews 12:25 (UKJV) See that all of you refuse not him that speaks. For if they escaped not who refused him that spoke on earth, much more shall not we escape, if we turn away from him that speaks from heaven:

23ਪਰਮੇਸ਼ਵਰ ਦੇ ਜੇਠੇ ਬੱਚਿਆਂ ਦੀ ਕਲੀਸਿਆ ਜਿਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ ਅਤੇ ਸਾਰਿਆਂ ਦਾ ਨਿਆਂ ਕਰਨ ਵਾਲੇ ਪਰਮੇਸ਼ਵਰ ਦੇ ਕੋਲ ਆਏ ਹੋ। ਸਿੱਧ ਕਰ ਦਿੱਤੇ ਗਏ ਧਰਮੀਆਂ ਦੀਆਂ ਆਤਮਾਵਾਂ ਦੇ ਕੋਲ,

24ਇੱਕ ਨਵੇਂ ਨੇਮ ਦੇ ਵਿਚੋਲੇ ਯਿਸ਼ੂ ਲਈ ਅਤੇ ਛਿੜਕੇ ਹੋਏ ਲਹੂ ਲਈ ਜੋ ਹਾਬਿਲ ਦੇ ਲਹੂ ਨਾਲੋਂ ਵਧੀਆ ਸ਼ਬਦ ਬੋਲਦਾ ਹੈ।

25ਇਸ ਦਾ ਧਿਆਨ ਰੱਖੋ ਕਿ ਤੁਸੀਂ ਉਸ ਬੋਲਣ ਵਾਲੇ ਤੋਂ ਮੂੰਹ ਨਾ ਫੇਰੋ। ਕਿਉਂਕਿ ਜਦੋਂ ਉਹ ਲੋਕ ਧਰਤੀ ਤੇ ਚੇਤਾਵਨੀ ਦੇਣ ਵਾਲਿਆਂ ਤੋਂ ਮੂੰਹ ਮੋੜ ਕੇ ਨਾ ਬਚ ਸਕੇ, ਤਾਂ ਅਸੀਂ ਸਵਰਗ ਤੋਂ ਚੇਤਾਵਨੀ ਦੇਣ ਵਾਲੇ ਤੋਂ ਮੂੰਹ ਮੋੜ ਕੇ ਕਿਵੇਂ ਬੱਚ ਸਕਾਂਗੇ?

26ਉਸ ਸਮੇਂ ਪਰਮੇਸ਼ਵਰ ਦੀ ਆਵਾਜ਼ ਨੇ ਧਰਤੀ ਨੂੰ ਹਿਲਾ ਦਿੱਤਾ ਸੀ, ਪਰ ਹੁਣ ਉਸ ਨੇ ਵਾਅਦਾ ਕੀਤਾ ਹੈ, “ਮੈਂ ਇੱਕ ਵਾਰ ਫਿਰ ਸਿਰਫ ਧਰਤੀ ਨੂੰ ਹੀ ਨਹੀਂ, ਬਲਕਿ ਅਕਾਸ਼ ਨੂੰ ਵੀ ਹਿਲਾ ਦੇਵਾਂਗਾ।”

27ਇੱਕ ਵਾਰ ਫਿਰ ਇਹ ਸ਼ਬਦ ਇਸ ਗੱਲ ਨੂੰ ਪ੍ਰਗਟ ਕਰਦੇ ਹਨ ਕਿ ਜੋ ਚੀਜ਼ਾ ਹਿਲਾਈਆਂ ਜਾ ਸਕਦੀਆਂ ਹਨ ਉਹ ਸਿਰਜੀਆਂ ਚੀਜ਼ਾਂ ਹੋਣ ਦੇ ਕਾਰਨ ਟਲ ਜਾਣਗੀਆਂ, ਤਾਂ ਕੇ ਜੋ ਚੀਜ਼ਾਂ ਹਿਲਾਈਆਂ ਨਹੀਂ ਜਾਂਦੀਆਂ ਉਹ ਸਦਾ ਲਈ ਬਣੀਆਂ ਰਹਿਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.