ਇਬਰਾਨੀਆਂ 12

ਇੱਕ ਵਾਰ ਫਿਰ ਇਹ ਸ਼ਬਦ ਇਸ ਗੱਲ ਨੂੰ ਪ੍ਰਗਟ ਕਰਦੇ ਹਨ ਕਿ ਜੋ ਚੀਜ਼ਾ ਹਿਲਾਈਆਂ ਜਾ ਸਕਦੀਆਂ ਹਨ ਉਹ ਸਿਰਜੀਆਂ ਚੀਜ਼ਾਂ ਹੋਣ ਦੇ ਕਾਰਨ ਟਲ ਜਾਣਗੀਆਂ, ਤਾਂ ਕੇ ਜੋ ਚੀਜ਼ਾਂ ਹਿਲਾਈਆਂ ਨਹੀਂ ਜਾਂਦੀਆਂ ਉਹ ਸਦਾ ਲਈ ਬਣੀਆਂ ਰਹਿਣ।

Hebrews 12:27 (UKJV) And this word, Yet once more, signifies the removing of those things that are shaken, as of things that are made, that those things which cannot be shaken may remain.

25ਇਸ ਦਾ ਧਿਆਨ ਰੱਖੋ ਕਿ ਤੁਸੀਂ ਉਸ ਬੋਲਣ ਵਾਲੇ ਤੋਂ ਮੂੰਹ ਨਾ ਫੇਰੋ। ਕਿਉਂਕਿ ਜਦੋਂ ਉਹ ਲੋਕ ਧਰਤੀ ਤੇ ਚੇਤਾਵਨੀ ਦੇਣ ਵਾਲਿਆਂ ਤੋਂ ਮੂੰਹ ਮੋੜ ਕੇ ਨਾ ਬਚ ਸਕੇ, ਤਾਂ ਅਸੀਂ ਸਵਰਗ ਤੋਂ ਚੇਤਾਵਨੀ ਦੇਣ ਵਾਲੇ ਤੋਂ ਮੂੰਹ ਮੋੜ ਕੇ ਕਿਵੇਂ ਬੱਚ ਸਕਾਂਗੇ?

26ਉਸ ਸਮੇਂ ਪਰਮੇਸ਼ਵਰ ਦੀ ਆਵਾਜ਼ ਨੇ ਧਰਤੀ ਨੂੰ ਹਿਲਾ ਦਿੱਤਾ ਸੀ, ਪਰ ਹੁਣ ਉਸ ਨੇ ਵਾਅਦਾ ਕੀਤਾ ਹੈ, “ਮੈਂ ਇੱਕ ਵਾਰ ਫਿਰ ਸਿਰਫ ਧਰਤੀ ਨੂੰ ਹੀ ਨਹੀਂ, ਬਲਕਿ ਅਕਾਸ਼ ਨੂੰ ਵੀ ਹਿਲਾ ਦੇਵਾਂਗਾ।”

27ਇੱਕ ਵਾਰ ਫਿਰ ਇਹ ਸ਼ਬਦ ਇਸ ਗੱਲ ਨੂੰ ਪ੍ਰਗਟ ਕਰਦੇ ਹਨ ਕਿ ਜੋ ਚੀਜ਼ਾ ਹਿਲਾਈਆਂ ਜਾ ਸਕਦੀਆਂ ਹਨ ਉਹ ਸਿਰਜੀਆਂ ਚੀਜ਼ਾਂ ਹੋਣ ਦੇ ਕਾਰਨ ਟਲ ਜਾਣਗੀਆਂ, ਤਾਂ ਕੇ ਜੋ ਚੀਜ਼ਾਂ ਹਿਲਾਈਆਂ ਨਹੀਂ ਜਾਂਦੀਆਂ ਉਹ ਸਦਾ ਲਈ ਬਣੀਆਂ ਰਹਿਣ।

28ਇਸ ਲਈ, ਕਿਉਂਕਿ ਅਸੀਂ ਇੱਕ ਅਜਿਹਾ ਰਾਜ ਪ੍ਰਾਪਤ ਕਰ ਰਹੇ ਹਾਂ ਜਿਸ ਨੂੰ ਹਿਲਾਇਆ ਨਹੀਂ ਜਾ ਸਕਦਾ, ਆਓ ਅਸੀਂ ਪਰਮੇਸ਼ਵਰ ਦੇ ਧੰਨਵਾਦੀ ਹੋਈਏ ਅਤੇ ਇਸ ਲਈ ਸ਼ਰਧਾ ਅਤੇ ਭੈ ਨਾਲ ਪਰਮੇਸ਼ਵਰ ਦੇ ਸਵੀਕਾਰ ਯੋਗ ਅਰਾਧਨਾ ਕਰੀਏ,

29ਕਿਉਂਕਿ ਸਾਡਾ “ਪਰਮੇਸ਼ਵਰ ਭਸਮ ਕਰਨ ਵਾਲੀ ਅੱਗ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.