ਇਬਰਾਨੀਆਂ 2

ਇਸ ਲਈ ਜ਼ਰੂਰੀ ਹੈ ਕਿ ਜੋ ਸੱਚ ਅਸੀਂ ਸੁਣਿਆ ਹੈ, ਉਸ ਵੱਲ ਧਿਆਨ ਲਾਈਏ ਤਾਂ ਜੋ ਅਸੀਂ ਕਿਤੇ ਉਸ ਤੋਂ ਦੂਰ ਨਾ ਹੋ ਜਾਈਏ।

Hebrews 2:1 (UKJV) Therefore we ought to give the more earn heed to the things which we have heard, lest at any time we should let them slip.

1ਇਸ ਲਈ ਜ਼ਰੂਰੀ ਹੈ ਕਿ ਜੋ ਸੱਚ ਅਸੀਂ ਸੁਣਿਆ ਹੈ, ਉਸ ਵੱਲ ਧਿਆਨ ਲਾਈਏ ਤਾਂ ਜੋ ਅਸੀਂ ਕਿਤੇ ਉਸ ਤੋਂ ਦੂਰ ਨਾ ਹੋ ਜਾਈਏ।

2ਕਿਉਂਕਿ ਜਦੋਂ ਦੂਤਾਂ ਦੁਆਰਾ ਸਾਡੇ ਬਜ਼ੁਰਗਾਂ ਨੂੰ ਬੋਲਿਆ ਗਿਆ ਸੰਦੇਸ਼ ਦ੍ਰਿੜ੍ਹ ਠਹਿਰਿਆ ਅਤੇ ਹਰ ਉਲੰਘਣਾ ਅਤੇ ਅਣ-ਆਗਿਆਕਾਰੀ ਨੂੰ ਇਸਦੀ ਸਹੀ ਸਜ਼ਾ ਮਿਲੀ,

3ਜੇ ਅਸੀਂ ਇਨ੍ਹੀ ਵੱਡੀ ਮੁਕਤੀ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਅਸੀਂ ਕਿਵੇਂ ਬਚਾਂਗੇ? ਇਹ ਮੁਕਤੀ ਜਿਸਦੀ ਪਹਿਲੀ ਵਾਰ ਪ੍ਰਭੂ ਦੁਆਰਾ ਘੋਸ਼ਣਾ ਕੀਤੀ ਗਈ ਸੀ ਅਤੇ ਸੁਣਨ ਵਾਲਿਆਂ ਦੁਆਰਾ ਇਸਦੀ ਪੁਸ਼ਟੀ ਕੀਤੀ ਗਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.