ਇਬਰਾਨੀਆਂ 2

ਕਿਉਂਕਿ ਬੱਚੇ ਮਾਸ ਅਤੇ ਖੂਨ ਦੇ ਹੁੰਦੇ ਹਨ, ਉਸ ਨੇ ਵੀ ਉਹਨਾਂ ਦੀ ਮਨੁੱਖਤਾ ਵਿੱਚ ਸਾਂਝ ਕੀਤੀ ਤਾਂ ਜੋ ਉਸ ਦੀ ਮੌਤ ਨਾਲ ਉਹ ਉਸ ਦੀ ਸ਼ਕਤੀ ਨੂੰ ਤੋੜ ਦੇਵੇ ਜਿਸ ਕੋਲ ਮੌਤ ਦੀ ਸ਼ਕਤੀ ਹੈ ਅਰਥਾਤ ਦੁਸ਼ਟ,

Hebrews 2:14 (UKJV) Forasmuch then as the children are partakers of flesh and blood, he also himself likewise took part of the same; that through death he might destroy him that had the power of death, that is, the devil;

12ਯਿਸ਼ੂ ਪਰਮੇਸ਼ਵਰ ਨੂੰ ਕਹਿੰਦਾ ਹੈ, “ਮੈਂ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਤੇਰਾ ਨਾਮ ਦੱਸਾਂਗਾ; ਸਭਾ ਵਿੱਚ ਮੈਂ ਤੁਹਾਡੇ ਗੁਣ ਗਾਵਾਂਗਾ।”

13ਅਤੇ ਫਿਰ, “ਮੈਂ ਪਰਮੇਸ਼ਵਰ ਤੇ ਆਪਣਾ ਭਰੋਸਾ ਰੱਖਾਂਗਾ।” ਅਤੇ ਫਿਰ ਉਹ ਕਹਿੰਦਾ ਹੈ, “ਇਹ ਮੈਂ ਹਾਂ, ਅਤੇ ਉਹ ਬੱਚੇ ਜਿਹੜੇ ਪਰਮੇਸ਼ਵਰ ਨੇ ਮੈਨੂੰ ਦਿੱਤੇ ਹਨ।”

14ਕਿਉਂਕਿ ਬੱਚੇ ਮਾਸ ਅਤੇ ਖੂਨ ਦੇ ਹੁੰਦੇ ਹਨ, ਉਸ ਨੇ ਵੀ ਉਹਨਾਂ ਦੀ ਮਨੁੱਖਤਾ ਵਿੱਚ ਸਾਂਝ ਕੀਤੀ ਤਾਂ ਜੋ ਉਸ ਦੀ ਮੌਤ ਨਾਲ ਉਹ ਉਸ ਦੀ ਸ਼ਕਤੀ ਨੂੰ ਤੋੜ ਦੇਵੇ ਜਿਸ ਕੋਲ ਮੌਤ ਦੀ ਸ਼ਕਤੀ ਹੈ ਅਰਥਾਤ ਦੁਸ਼ਟ,

15ਅਤੇ ਉਹਨਾਂ ਲੋਕਾਂ ਨੂੰ ਅਜ਼ਾਦ ਕਰੇ ਜੋ ਆਪਣੀ ਸਾਰੀ ਜ਼ਿੰਦਗੀ ਮੌਤ ਦੇ ਡਰ ਨਾਲ ਗੁਲਾਮੀ ਵਿੱਚ ਫਸੇ ਹੋਏ ਸਨ।

16ਯਕੀਨਨ ਉਹ ਸਵਰਗਦੂਤਾਂ ਦੀ ਨਹੀਂ ਪਰ ਅਬਰਾਹਾਮ ਦੇ ਵੰਸ਼ ਦੀ ਸਹਾਇਤਾ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.