13ਅਤੇ ਫਿਰ, “ਮੈਂ ਪਰਮੇਸ਼ਵਰ ਤੇ ਆਪਣਾ ਭਰੋਸਾ ਰੱਖਾਂਗਾ।” ਅਤੇ ਫਿਰ ਉਹ ਕਹਿੰਦਾ ਹੈ, “ਇਹ ਮੈਂ ਹਾਂ, ਅਤੇ ਉਹ ਬੱਚੇ ਜਿਹੜੇ ਪਰਮੇਸ਼ਵਰ ਨੇ ਮੈਨੂੰ ਦਿੱਤੇ ਹਨ।”
14ਕਿਉਂਕਿ ਬੱਚੇ ਮਾਸ ਅਤੇ ਖੂਨ ਦੇ ਹੁੰਦੇ ਹਨ, ਉਸ ਨੇ ਵੀ ਉਹਨਾਂ ਦੀ ਮਨੁੱਖਤਾ ਵਿੱਚ ਸਾਂਝ ਕੀਤੀ ਤਾਂ ਜੋ ਉਸ ਦੀ ਮੌਤ ਨਾਲ ਉਹ ਉਸ ਦੀ ਸ਼ਕਤੀ ਨੂੰ ਤੋੜ ਦੇਵੇ ਜਿਸ ਕੋਲ ਮੌਤ ਦੀ ਸ਼ਕਤੀ ਹੈ ਅਰਥਾਤ ਦੁਸ਼ਟ,
15ਅਤੇ ਉਹਨਾਂ ਲੋਕਾਂ ਨੂੰ ਅਜ਼ਾਦ ਕਰੇ ਜੋ ਆਪਣੀ ਸਾਰੀ ਜ਼ਿੰਦਗੀ ਮੌਤ ਦੇ ਡਰ ਨਾਲ ਗੁਲਾਮੀ ਵਿੱਚ ਫਸੇ ਹੋਏ ਸਨ।
16ਯਕੀਨਨ ਉਹ ਸਵਰਗਦੂਤਾਂ ਦੀ ਨਹੀਂ ਪਰ ਅਬਰਾਹਾਮ ਦੇ ਵੰਸ਼ ਦੀ ਸਹਾਇਤਾ ਕਰਦਾ ਹੈ।
17ਇਸ ਕਾਰਨ ਕਰਕੇ ਉਸ ਨੂੰ ਉਹਨਾਂ ਵਾਂਗ, ਹਰ ਤਰ੍ਹਾਂ ਨਾਲ ਪੂਰੀ ਤਰ੍ਹਾਂ ਮਨੁੱਖ ਬਣਨਾ ਪਿਆ, ਤਾਂ ਜੋ ਉਹ ਪਰਮੇਸ਼ਵਰ ਦੀ ਸੇਵਾ ਵਿੱਚ ਦਿਆਲੂ ਅਤੇ ਵਫ਼ਾਦਾਰ ਮਹਾਂ ਜਾਜਕ ਬਣ ਸਕੇ, ਅਤੇ ਉਹ ਲੋਕਾਂ ਦੇ ਪਾਪਾਂ ਦਾ ਪ੍ਰਾਸਚਿਤ ਕਰ ਸਕੇ।