ਇਬਰਾਨੀਆਂ 4

ਪਰਮੇਸ਼ਵਰ ਨੇ ਫਿਰ ਇੱਕ ਪੱਕਾ ਦਿਨ ਨਿਰਧਾਰਤ ਕੀਤਾ, ਇਸ ਨੂੰ “ਅੱਜ” ਕਿਹਾ ਜਾਂਦਾ ਹੈ। ਇਹ ਉਸ ਨੇ ਉਦੋਂ ਕੀਤਾ ਜਦੋਂ ਇੱਕ ਲੰਮੇ ਸਮੇਂ ਬਾਅਦ ਉਸ ਨੇ ਦਾਵੀਦ ਦੁਆਰਾ ਗੱਲ ਕੀਤੀ, ਜਿਵੇਂ ਕਿ ਪਹਿਲਾਂ ਹੀ ਹਵਾਲਾ ਦਿੱਤਾ ਗਿਆ ਸੀ: “ਅੱਜ, ਜੇ ਤੁਸੀਂ ਉਸ ਦੀ ਆਵਾਜ਼ ਸੁਣੋ, ਅਤੇ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ।”

Hebrews 4:7 (UKJV) Again, he limits a certain day, saying in David, To day, after so long a time; as it is said, To day if all of you will hear his voice, harden not your hearts.

5ਅਤੇ ਦੁਬਾਰਾ ਇਸ ਉਪਰੋਕਤ ਹਵਾਲੇ ਵਿੱਚ ਉਹ ਕਹਿੰਦਾ ਹੈ, “ਉਹ ਕਦੇ ਵੀ ਮੇਰੇ ਆਰਾਮ ਵਿੱਚ ਦਾਖਲ ਨਹੀਂ ਹੋਣਗੇ।”

6ਇਸ ਲਈ ਕਿਉਂਕਿ ਅਜੇ ਵੀ ਕੁਝ ਲੋਕਾਂ ਲਈ ਉਸ ਆਰਾਮ ਵਿੱਚ ਦਾਖਲ ਹੋਣ ਦਾ ਸੱਦਾ ਖੁਲਿਆ ਹੋਇਆ ਹੈ, ਕਿਉਂਕਿ ਜਿਨ੍ਹਾਂ ਨੂੰ ਪਹਿਲਾਂ ਖੁਸ਼ਖ਼ਬਰੀ ਸੁਣਾਈ ਗਈ ਸੀ ਉਹ ਆਪਣੀ ਅਣ-ਆਗਿਆਕਾਰੀ ਦੇ ਕਾਰਨ ਦਾਖਲ ਨਾ ਹੋ ਸਕੇ,

7ਪਰਮੇਸ਼ਵਰ ਨੇ ਫਿਰ ਇੱਕ ਪੱਕਾ ਦਿਨ ਨਿਰਧਾਰਤ ਕੀਤਾ, ਇਸ ਨੂੰ “ਅੱਜ” ਕਿਹਾ ਜਾਂਦਾ ਹੈ। ਇਹ ਉਸ ਨੇ ਉਦੋਂ ਕੀਤਾ ਜਦੋਂ ਇੱਕ ਲੰਮੇ ਸਮੇਂ ਬਾਅਦ ਉਸ ਨੇ ਦਾਵੀਦ ਦੁਆਰਾ ਗੱਲ ਕੀਤੀ, ਜਿਵੇਂ ਕਿ ਪਹਿਲਾਂ ਹੀ ਹਵਾਲਾ ਦਿੱਤਾ ਗਿਆ ਸੀ: “ਅੱਜ, ਜੇ ਤੁਸੀਂ ਉਸ ਦੀ ਆਵਾਜ਼ ਸੁਣੋ, ਅਤੇ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ।”

8ਕਿਉਂਕਿ ਜੇ ਯੇਹੋਸ਼ੁਆ ਨੇ ਉਹਨਾਂ ਨੂੰ ਆਰਾਮ ਦਿੱਤਾ ਹੁੰਦਾ, ਤਾਂ ਪਰਮੇਸ਼ਵਰ ਨੇ ਬਾਅਦ ਵਿੱਚ ਕਿਸੇ ਹੋਰ ਦਿਨ ਬਾਰੇ ਗੱਲ ਨਾ ਕੀਤੀ ਹੁੰਦੀ।

9ਤਾਂ ਫਿਰ, ਪਰਮੇਸ਼ਵਰ ਦੇ ਲੋਕਾਂ ਲਈ ਇੱਕ ਸਬਤ ਦਾ ਆਰਾਮ ਅਜੇ ਬਾਕੀ ਰਹਿੰਦਾ ਹੈ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.