1ਇਸ ਲਈ ਆਓ ਅਸੀਂ ਮਸੀਹ ਦੀ ਸਿੱਖਿਆਵਾਂ ਦੀਆਂ ਪੁਰਾਣੀਆਂ ਗੱਲਾਂ ਛੱਡ ਕੇ ਸਿਆਣਪੁਣੇ ਵੱਲ ਅੱਗੇ ਵੱਧਦੇ ਜਾਈਏ, ਉਹਨਾਂ ਕੰਮਾਂ ਤੋਂ ਤੋਬਾ ਕਰਨ ਦੀ ਨੀਂਹ ਮੁੜ ਨਾ ਰੱਖੀਏ ਜੋ ਮੌਤ ਵੱਲ ਲੈ ਜਾਂਦੇ ਹਨ ਅਤੇ ਪਰਮੇਸ਼ਵਰ ਵਿੱਚ ਵਿਸ਼ਵਾਸ ਦੀ ਅਗਵਾਈ ਕਰਦੇ ਹਨ,
2ਸ਼ੁੱਧ ਕਰਨ ਦੇ ਸੰਸਕਾਰਾਂ ਬਾਰੇ ਨਿਰਦੇਸ਼, ਹੱਥ ਰੱਖਣੇ, ਮੁਰਦਿਆਂ ਦਾ ਜੀ ਉੱਠਣਾ ਅਤੇ ਸਦੀਵੀ ਨਿਆਂ।
3ਜੇ ਪਰਮੇਸ਼ਵਰ ਚਾਹੇ ਤਾਂ ਅਸੀਂ ਇਹੋ ਹੀ ਕਰਾਂਗੇ।
4ਇਹ ਉਹਨਾਂ ਲਈ ਅਸੰਭਵ ਹੈ ਜੋ ਇੱਕ ਵਾਰ ਪ੍ਰਕਾਸ਼ਵਾਨ ਕੀਤੇ ਗਏ, ਜਿਨ੍ਹਾਂ ਨੇ ਸਵਰਗੀ ਵਰਦਾਨ ਦਾ ਸਵਾਦ ਚੱਖਿਆ ਹੈ, ਜਿਹੜੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ।