ਇਬਰਾਨੀਆਂ 6

ਇਹ ਉਹਨਾਂ ਲਈ ਅਸੰਭਵ ਹੈ ਜੋ ਇੱਕ ਵਾਰ ਪ੍ਰਕਾਸ਼ਵਾਨ ਕੀਤੇ ਗਏ, ਜਿਨ੍ਹਾਂ ਨੇ ਸਵਰਗੀ ਵਰਦਾਨ ਦਾ ਸਵਾਦ ਚੱਖਿਆ ਹੈ, ਜਿਹੜੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ।

Hebrews 6:4 (UKJV) For it is impossible for those who were once enlightened, and have tasted of the heavenly gift, and were made partakers of the Holy Spirit,

2ਸ਼ੁੱਧ ਕਰਨ ਦੇ ਸੰਸਕਾਰਾਂ ਬਾਰੇ ਨਿਰਦੇਸ਼, ਹੱਥ ਰੱਖਣੇ, ਮੁਰਦਿਆਂ ਦਾ ਜੀ ਉੱਠਣਾ ਅਤੇ ਸਦੀਵੀ ਨਿਆਂ।

3ਜੇ ਪਰਮੇਸ਼ਵਰ ਚਾਹੇ ਤਾਂ ਅਸੀਂ ਇਹੋ ਹੀ ਕਰਾਂਗੇ।

4ਇਹ ਉਹਨਾਂ ਲਈ ਅਸੰਭਵ ਹੈ ਜੋ ਇੱਕ ਵਾਰ ਪ੍ਰਕਾਸ਼ਵਾਨ ਕੀਤੇ ਗਏ, ਜਿਨ੍ਹਾਂ ਨੇ ਸਵਰਗੀ ਵਰਦਾਨ ਦਾ ਸਵਾਦ ਚੱਖਿਆ ਹੈ, ਜਿਹੜੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ।

5ਜਿਨ੍ਹਾਂ ਨੇ ਪਰਮੇਸ਼ਵਰ ਦੇ ਭਲੇ ਬਚਨ ਅਤੇ ਆਉਣ ਵਾਲੇ ਯੁੱਗ ਦੀਆਂ ਸ਼ਕਤੀਆਂ ਦਾ ਸਵਾਦ ਚੱਖਿਆ ਹੈ।

6ਅਤੇ ਜੇ ਉਹ ਭਟਕ ਜਾਣ, ਉਹਨਾਂ ਨੂੰ ਦੁਬਾਰਾ ਤੋਬਾ ਕਰਾਉਣਾ ਅਣਹੋਣਾ ਹੈ ਕਿਉਂਕਿ ਉਹ ਪਰਮੇਸ਼ਵਰ ਦੇ ਪੁੱਤਰ ਨੂੰ ਆਪਣੇ ਵੱਲੋਂ ਦੂਸਰੀ ਵਾਰ ਸਲੀਬ ਤੇ ਚਾੜ੍ਹਦੇ ਹਨ ਅਤੇ ਉਹਨਾਂ ਨੂੰ ਜਨਤਕ ਬਦਨਾਮੀ ਦੇ ਅਧੀਨ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.