3ਜੇ ਪਰਮੇਸ਼ਵਰ ਚਾਹੇ ਤਾਂ ਅਸੀਂ ਇਹੋ ਹੀ ਕਰਾਂਗੇ।
4ਇਹ ਉਹਨਾਂ ਲਈ ਅਸੰਭਵ ਹੈ ਜੋ ਇੱਕ ਵਾਰ ਪ੍ਰਕਾਸ਼ਵਾਨ ਕੀਤੇ ਗਏ, ਜਿਨ੍ਹਾਂ ਨੇ ਸਵਰਗੀ ਵਰਦਾਨ ਦਾ ਸਵਾਦ ਚੱਖਿਆ ਹੈ, ਜਿਹੜੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ।
5ਜਿਨ੍ਹਾਂ ਨੇ ਪਰਮੇਸ਼ਵਰ ਦੇ ਭਲੇ ਬਚਨ ਅਤੇ ਆਉਣ ਵਾਲੇ ਯੁੱਗ ਦੀਆਂ ਸ਼ਕਤੀਆਂ ਦਾ ਸਵਾਦ ਚੱਖਿਆ ਹੈ।
6ਅਤੇ ਜੇ ਉਹ ਭਟਕ ਜਾਣ, ਉਹਨਾਂ ਨੂੰ ਦੁਬਾਰਾ ਤੋਬਾ ਕਰਾਉਣਾ ਅਣਹੋਣਾ ਹੈ ਕਿਉਂਕਿ ਉਹ ਪਰਮੇਸ਼ਵਰ ਦੇ ਪੁੱਤਰ ਨੂੰ ਆਪਣੇ ਵੱਲੋਂ ਦੂਸਰੀ ਵਾਰ ਸਲੀਬ ਤੇ ਚਾੜ੍ਹਦੇ ਹਨ ਅਤੇ ਉਹਨਾਂ ਨੂੰ ਜਨਤਕ ਬਦਨਾਮੀ ਦੇ ਅਧੀਨ ਕਰਦੇ ਹਨ।
7ਉਹ ਜ਼ਮੀਨ ਜਿਹੜੀ ਬਾਰਸ਼ ਦੇ ਪਾਣੀ ਨੂੰ ਅਕਸਰ ਸੋਕ ਲੈਂਦੀ ਹੈ ਅਤੇ ਕਿਸਾਨ ਲਈ ਉਪਯੋਗੀ ਫਸਲ ਪੈਦਾ ਕਰਦੀ ਹੈ ਉਹ ਪਰਮੇਸ਼ਵਰ ਦੀ ਅਸੀਸ ਪ੍ਰਾਪਤ ਕਰਦੀ ਹੈ।