ਹੋਸ਼ੇਆ 1

ਤਦ ਯਾਹਵੇਹ ਨੇ ਆਖਿਆ, “ਉਸ ਦਾ ਨਾਮ ਲੋ-ਅੰਮੀ ਰੱਖ, ਕਿਉਂਕਿ ਤੁਸੀਂ ਮੇਰੇ ਲੋਕ ਨਹੀਂ ਹੋ, ਅਤੇ ਮੈਂ ਤੁਹਾਡਾ ਪਰਮੇਸ਼ਵਰ ਨਹੀਂ ਹਾਂ।

Hosea 1:9 (UKJV) Then said God, Call his name Loammi: for all of you are not my people, and I will not be your God.

7ਪਰ ਮੈਂ ਯਹੂਦਾਹ ਦੇ ਘਰਾਣੇ ਨੂੰ ਪਿਆਰ ਕਰਾਂਗਾ; ਅਤੇ ਮੈਂ ਉਨ੍ਹਾਂ ਨੂੰ ਧਣੁੱਖ, ਤਲਵਾਰ ਜਾਂ ਲੜਾਈ, ਜਾਂ ਘੋੜਿਆਂ ਅਤੇ ਘੋੜਸਵਾਰਾਂ ਦੁਆਰਾ ਨਹੀਂ ਬਚਾਵਾਂਗਾ, ਪਰ ਮੈਂ ਉਨ੍ਹਾਂ ਦਾ ਯਾਹਵੇਹ ਪਰਮੇਸ਼ਵਰ ਉਨ੍ਹਾਂ ਨੂੰ ਬਚਾਵਾਂਗਾ।”

8ਲੋ-ਰੁਹਾਮਾਹ ਨੂੰ ਦੁੱਧ ਛੁਡਾਉਣ ਤੋਂ ਬਾਅਦ, ਗੋਮਰ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ।

9ਤਦ ਯਾਹਵੇਹ ਨੇ ਆਖਿਆ, “ਉਸ ਦਾ ਨਾਮ ਲੋ-ਅੰਮੀ ਰੱਖ, ਕਿਉਂਕਿ ਤੁਸੀਂ ਮੇਰੇ ਲੋਕ ਨਹੀਂ ਹੋ, ਅਤੇ ਮੈਂ ਤੁਹਾਡਾ ਪਰਮੇਸ਼ਵਰ ਨਹੀਂ ਹਾਂ।

10“ਫਿਰ ਵੀ ਇਸਰਾਏਲੀ ਸਮੁੰਦਰ ਦੇ ਕੰਢੇ ਦੀ ਰੇਤ ਵਰਗੇ ਹੋਣਗੇ, ਜਿਸ ਨੂੰ ਨਾ ਮਿਣਿਆ ਜਾ ਸਕਦਾ ਹੈ ਅਤੇ ਨਾ ਹੀ ਗਿਣਿਆ ਜਾ ਸਕਦਾ ਹੈ। ਉਸੇ ਜਗ੍ਹਾ ਜਿੱਥੇ ਉਹਨਾਂ ਨੂੰ ਕਿਹਾ ਗਿਆ ਸੀ, ‘ਤੁਸੀਂ ਮੇਰੇ ਲੋਕ ਨਹੀਂ ਹੋ, ਉੱਥੇ ਉਹਨਾਂ ਨੂੰ ਜੀਉਂਦੇ ਪਰਮੇਸ਼ਵਰ ਦੇ ਬੱਚੇ ਕਿਹਾ ਜਾਵੇਗਾ।’

11ਯਹੂਦਾਹ ਦੇ ਲੋਕ ਅਤੇ ਇਸਰਾਏਲ ਦੇ ਲੋਕ ਇਕੱਠੇ ਹੋਣਗੇ; ਉਹ ਇੱਕ ਆਗੂ ਨੂੰ ਨਿਯੁਕਤ ਕਰਨਗੇ ਅਤੇ ਦੇਸ਼ ਵਿੱਚੋਂ ਬਾਹਰ ਆਉਣਗੇ, ਕਿਉਂਕਿ ਯਿਜ਼ਰਏਲ ਦਾ ਦਿਨ ਮਹਾਨ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.