ਹੋਸ਼ੇਆ 10

ਇਹ ਮਹਾਨ ਰਾਜੇ ਲਈ ਭੇਟ ਵਜੋਂ ਅੱਸ਼ੂਰ ਵਿੱਚ ਲਿਜਾਇਆ ਜਾਵੇਗਾ। ਇਫ਼ਰਾਈਮ ਬੇਇੱਜ਼ਤ ਹੋਵੇਗਾ; ਇਸਰਾਏਲ ਆਪਣੇ ਵਿਦੇਸ਼ੀ ਗਠਜੋੜ ਲਈ ਸ਼ਰਮਿੰਦਾ ਹੋਵੇਗਾ।

Hosea 10:6 (UKJV) It shall be also carried unto Assyria for a present to king Jareb: Ephraim shall receive shame, and Israel shall be ashamed of his own counsel.

4ਉਹ ਬਹੁਤ ਵਾਅਦੇ ਕਰਦੇ ਹਨ, ਝੂਠੀਆਂ ਸਹੁੰਆਂ ਖਾਂਦੇ ਹਨ ਅਤੇ ਇਕਰਾਰਨਾਮੇ ਕਰਦੇ ਹਨ; ਇਸ ਲਈ ਮੁਕੱਦਮੇ ਇੱਕ ਹਲ ਵਾਲੇ ਖੇਤ ਵਿੱਚ ਜ਼ਹਿਰੀਲੀ ਬੂਟੀ ਵਾਂਗ ਉੱਗਦੇ ਹਨ।

5ਸਾਮਰਿਯਾ ਵਿੱਚ ਰਹਿਣ ਵਾਲੇ ਲੋਕ ਬੇਥ ਐਵਨ ਦੇ ਵੱਛੇ ਦੀ ਮੂਰਤੀ ਤੋਂ ਡਰਦੇ ਹਨ, ਉਹ ਦੇ ਲੋਕ ਉਹ ਦੇ ਲਈ ਸੋਗ ਮਨਾਉਣਗੇ, ਅਤੇ ਇਸ ਦੇ ਮੂਰਤੀ-ਪੂਜਕ ਪੁਜਾਰੀ, ਉਹ ਜਿਹੜੇ ਉਸ ਉੱਤੇ ਅਨੰਦ ਕਰਦੇ ਸਨ। ਕਿਉਂਕਿ ਇਹ ਉਨ੍ਹਾਂ ਤੋਂ ਗ਼ੁਲਾਮੀ ਵਿੱਚ ਲਿਆ ਗਿਆ ਹੈ।

6ਇਹ ਮਹਾਨ ਰਾਜੇ ਲਈ ਭੇਟ ਵਜੋਂ ਅੱਸ਼ੂਰ ਵਿੱਚ ਲਿਜਾਇਆ ਜਾਵੇਗਾ। ਇਫ਼ਰਾਈਮ ਬੇਇੱਜ਼ਤ ਹੋਵੇਗਾ; ਇਸਰਾਏਲ ਆਪਣੇ ਵਿਦੇਸ਼ੀ ਗਠਜੋੜ ਲਈ ਸ਼ਰਮਿੰਦਾ ਹੋਵੇਗਾ।

7ਸਾਮਰਿਯਾ ਦਾ ਰਾਜਾ ਤਬਾਹ ਹੋ ਜਾਵੇਗਾ, ਪਾਣੀ ਦੀ ਸਤ੍ਹਾ ਉੱਤੇ ਇੱਕ ਟਹਿਣੀ ਵਾਂਗੂੰ ਹੜੱਪ ਜਾਵੇਗਾ।

8ਦੁਸ਼ਟਤਾ ਦੇ ਉੱਚੇ ਸਥਾਨਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ, ਇਹ ਇਸਰਾਏਲ ਦਾ ਪਾਪ ਹੈ। ਕੰਡੇ ਅਤੇ ਕੰਡੇ ਉੱਗਣਗੇ ਅਤੇ ਆਪਣੀਆਂ ਜਗਵੇਦੀਆਂ ਨੂੰ ਢੱਕ ਲੈਣਗੇ। ਫਿਰ ਉਹ ਪਹਾੜਾਂ ਨੂੰ ਕਹਿਣਗੇ, “ਸਾਨੂੰ ਢੱਕ ਲਓ!” ਅਤੇ ਪਹਾੜੀਆਂ ਨੂੰ, “ਸਾਡੇ ਉੱਤੇ ਡਿੱਗ ਜਾਓ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.