3ਤਦ ਉਹ ਆਖਣਗੇ, “ਸਾਡਾ ਕੋਈ ਰਾਜਾ ਨਹੀਂ ਹੈ ਕਿਉਂਕਿ ਅਸੀਂ ਯਾਹਵੇਹ ਦਾ ਆਦਰ ਨਹੀਂ ਕੀਤਾ। ਪਰ ਜੇ ਸਾਡੇ ਕੋਲ ਇੱਕ ਰਾਜਾ ਹੁੰਦਾ, ਉਹ ਸਾਡੇ ਲਈ ਕੀ ਕਰ ਸਕਦਾ ਸੀ?”
4ਉਹ ਬਹੁਤ ਵਾਅਦੇ ਕਰਦੇ ਹਨ, ਝੂਠੀਆਂ ਸਹੁੰਆਂ ਖਾਂਦੇ ਹਨ ਅਤੇ ਇਕਰਾਰਨਾਮੇ ਕਰਦੇ ਹਨ; ਇਸ ਲਈ ਮੁਕੱਦਮੇ ਇੱਕ ਹਲ ਵਾਲੇ ਖੇਤ ਵਿੱਚ ਜ਼ਹਿਰੀਲੀ ਬੂਟੀ ਵਾਂਗ ਉੱਗਦੇ ਹਨ।
5ਸਾਮਰਿਯਾ ਵਿੱਚ ਰਹਿਣ ਵਾਲੇ ਲੋਕ ਬੇਥ ਐਵਨ ਦੇ ਵੱਛੇ ਦੀ ਮੂਰਤੀ ਤੋਂ ਡਰਦੇ ਹਨ, ਉਹ ਦੇ ਲੋਕ ਉਹ ਦੇ ਲਈ ਸੋਗ ਮਨਾਉਣਗੇ, ਅਤੇ ਇਸ ਦੇ ਮੂਰਤੀ-ਪੂਜਕ ਪੁਜਾਰੀ, ਉਹ ਜਿਹੜੇ ਉਸ ਉੱਤੇ ਅਨੰਦ ਕਰਦੇ ਸਨ। ਕਿਉਂਕਿ ਇਹ ਉਨ੍ਹਾਂ ਤੋਂ ਗ਼ੁਲਾਮੀ ਵਿੱਚ ਲਿਆ ਗਿਆ ਹੈ।
6ਇਹ ਮਹਾਨ ਰਾਜੇ ਲਈ ਭੇਟ ਵਜੋਂ ਅੱਸ਼ੂਰ ਵਿੱਚ ਲਿਜਾਇਆ ਜਾਵੇਗਾ। ਇਫ਼ਰਾਈਮ ਬੇਇੱਜ਼ਤ ਹੋਵੇਗਾ; ਇਸਰਾਏਲ ਆਪਣੇ ਵਿਦੇਸ਼ੀ ਗਠਜੋੜ ਲਈ ਸ਼ਰਮਿੰਦਾ ਹੋਵੇਗਾ।
7ਸਾਮਰਿਯਾ ਦਾ ਰਾਜਾ ਤਬਾਹ ਹੋ ਜਾਵੇਗਾ, ਪਾਣੀ ਦੀ ਸਤ੍ਹਾ ਉੱਤੇ ਇੱਕ ਟਹਿਣੀ ਵਾਂਗੂੰ ਹੜੱਪ ਜਾਵੇਗਾ।