1ਇਸਰਾਏਲ ਇੱਕ ਫੈਲੀ ਹੋਈ ਵੇਲ ਸੀ। ਉਹ ਆਪਣੇ ਲਈ ਫਲ ਲਿਆਇਆ। ਜਿਵੇਂ-ਜਿਵੇਂ ਉਹ ਦਾ ਫਲ ਵਧਦਾ ਗਿਆ, ਉਸ ਨੇ ਹੋਰ ਜਗਵੇਦੀਆਂ ਬਣਾਈਆਂ। ਜਿਵੇਂ ਉਸਦੀ ਧਰਤੀ ਖੁਸ਼ਹਾਲ ਹੁੰਦੀ ਗਈ, ਉਸਨੇ ਆਪਣੇ ਪਵਿੱਤਰ ਪੱਥਰਾਂ ਨੂੰ ਸ਼ਿੰਗਾਰਿਆ।
2ਉਨ੍ਹਾਂ ਦਾ ਮਨ ਧੋਖੇਬਾਜ਼ ਹੈ, ਅਤੇ ਹੁਣ ਉਨ੍ਹਾਂ ਨੂੰ ਆਪਣੇ ਦੋਸ਼ ਨੂੰ ਝੱਲਣਾ ਪਵੇਗਾ। ਯਾਹਵੇਹ ਉਨ੍ਹਾਂ ਦੀਆਂ ਜਗਵੇਦੀਆਂ ਨੂੰ ਢਾਹ ਦੇਵੇਗਾ, ਅਤੇ ਉਨ੍ਹਾਂ ਦੇ ਪਵਿੱਤਰ ਪੱਥਰਾਂ ਨੂੰ ਨਸ਼ਟ ਕਰ ਦੇਵੇਗਾ।
3ਤਦ ਉਹ ਆਖਣਗੇ, “ਸਾਡਾ ਕੋਈ ਰਾਜਾ ਨਹੀਂ ਹੈ ਕਿਉਂਕਿ ਅਸੀਂ ਯਾਹਵੇਹ ਦਾ ਆਦਰ ਨਹੀਂ ਕੀਤਾ। ਪਰ ਜੇ ਸਾਡੇ ਕੋਲ ਇੱਕ ਰਾਜਾ ਹੁੰਦਾ, ਉਹ ਸਾਡੇ ਲਈ ਕੀ ਕਰ ਸਕਦਾ ਸੀ?”
4ਉਹ ਬਹੁਤ ਵਾਅਦੇ ਕਰਦੇ ਹਨ, ਝੂਠੀਆਂ ਸਹੁੰਆਂ ਖਾਂਦੇ ਹਨ ਅਤੇ ਇਕਰਾਰਨਾਮੇ ਕਰਦੇ ਹਨ; ਇਸ ਲਈ ਮੁਕੱਦਮੇ ਇੱਕ ਹਲ ਵਾਲੇ ਖੇਤ ਵਿੱਚ ਜ਼ਹਿਰੀਲੀ ਬੂਟੀ ਵਾਂਗ ਉੱਗਦੇ ਹਨ।
5ਸਾਮਰਿਯਾ ਵਿੱਚ ਰਹਿਣ ਵਾਲੇ ਲੋਕ ਬੇਥ ਐਵਨ ਦੇ ਵੱਛੇ ਦੀ ਮੂਰਤੀ ਤੋਂ ਡਰਦੇ ਹਨ, ਉਹ ਦੇ ਲੋਕ ਉਹ ਦੇ ਲਈ ਸੋਗ ਮਨਾਉਣਗੇ, ਅਤੇ ਇਸ ਦੇ ਮੂਰਤੀ-ਪੂਜਕ ਪੁਜਾਰੀ, ਉਹ ਜਿਹੜੇ ਉਸ ਉੱਤੇ ਅਨੰਦ ਕਰਦੇ ਸਨ। ਕਿਉਂਕਿ ਇਹ ਉਨ੍ਹਾਂ ਤੋਂ ਗ਼ੁਲਾਮੀ ਵਿੱਚ ਲਿਆ ਗਿਆ ਹੈ।