ਹੋਸ਼ੇਆ 10

ਇਸਰਾਏਲ ਇੱਕ ਫੈਲੀ ਹੋਈ ਵੇਲ ਸੀ। ਉਹ ਆਪਣੇ ਲਈ ਫਲ ਲਿਆਇਆ। ਜਿਵੇਂ-ਜਿਵੇਂ ਉਹ ਦਾ ਫਲ ਵਧਦਾ ਗਿਆ, ਉਸ ਨੇ ਹੋਰ ਜਗਵੇਦੀਆਂ ਬਣਾਈਆਂ। ਜਿਵੇਂ ਉਸਦੀ ਧਰਤੀ ਖੁਸ਼ਹਾਲ ਹੁੰਦੀ ਗਈ, ਉਸਨੇ ਆਪਣੇ ਪਵਿੱਤਰ ਪੱਥਰਾਂ ਨੂੰ ਸ਼ਿੰਗਾਰਿਆ।

Hosea 10:1 (UKJV) Israel is an empty vine, he brings forth fruit unto himself: according to the multitude of his fruit he has increased the altars; according to the goodness of his land they have made goodly images.

1ਇਸਰਾਏਲ ਇੱਕ ਫੈਲੀ ਹੋਈ ਵੇਲ ਸੀ। ਉਹ ਆਪਣੇ ਲਈ ਫਲ ਲਿਆਇਆ। ਜਿਵੇਂ-ਜਿਵੇਂ ਉਹ ਦਾ ਫਲ ਵਧਦਾ ਗਿਆ, ਉਸ ਨੇ ਹੋਰ ਜਗਵੇਦੀਆਂ ਬਣਾਈਆਂ। ਜਿਵੇਂ ਉਸਦੀ ਧਰਤੀ ਖੁਸ਼ਹਾਲ ਹੁੰਦੀ ਗਈ, ਉਸਨੇ ਆਪਣੇ ਪਵਿੱਤਰ ਪੱਥਰਾਂ ਨੂੰ ਸ਼ਿੰਗਾਰਿਆ।

2ਉਨ੍ਹਾਂ ਦਾ ਮਨ ਧੋਖੇਬਾਜ਼ ਹੈ, ਅਤੇ ਹੁਣ ਉਨ੍ਹਾਂ ਨੂੰ ਆਪਣੇ ਦੋਸ਼ ਨੂੰ ਝੱਲਣਾ ਪਵੇਗਾ। ਯਾਹਵੇਹ ਉਨ੍ਹਾਂ ਦੀਆਂ ਜਗਵੇਦੀਆਂ ਨੂੰ ਢਾਹ ਦੇਵੇਗਾ, ਅਤੇ ਉਨ੍ਹਾਂ ਦੇ ਪਵਿੱਤਰ ਪੱਥਰਾਂ ਨੂੰ ਨਸ਼ਟ ਕਰ ਦੇਵੇਗਾ।

3ਤਦ ਉਹ ਆਖਣਗੇ, “ਸਾਡਾ ਕੋਈ ਰਾਜਾ ਨਹੀਂ ਹੈ ਕਿਉਂਕਿ ਅਸੀਂ ਯਾਹਵੇਹ ਦਾ ਆਦਰ ਨਹੀਂ ਕੀਤਾ। ਪਰ ਜੇ ਸਾਡੇ ਕੋਲ ਇੱਕ ਰਾਜਾ ਹੁੰਦਾ, ਉਹ ਸਾਡੇ ਲਈ ਕੀ ਕਰ ਸਕਦਾ ਸੀ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.