ਹੋਸ਼ੇਆ 10

ਉਨ੍ਹਾਂ ਦਾ ਮਨ ਧੋਖੇਬਾਜ਼ ਹੈ, ਅਤੇ ਹੁਣ ਉਨ੍ਹਾਂ ਨੂੰ ਆਪਣੇ ਦੋਸ਼ ਨੂੰ ਝੱਲਣਾ ਪਵੇਗਾ। ਯਾਹਵੇਹ ਉਨ੍ਹਾਂ ਦੀਆਂ ਜਗਵੇਦੀਆਂ ਨੂੰ ਢਾਹ ਦੇਵੇਗਾ, ਅਤੇ ਉਨ੍ਹਾਂ ਦੇ ਪਵਿੱਤਰ ਪੱਥਰਾਂ ਨੂੰ ਨਸ਼ਟ ਕਰ ਦੇਵੇਗਾ।

Hosea 10:2 (UKJV) Their heart is divided; now shall they be found faulty: he shall break down their altars, he shall spoil their images.

1ਇਸਰਾਏਲ ਇੱਕ ਫੈਲੀ ਹੋਈ ਵੇਲ ਸੀ। ਉਹ ਆਪਣੇ ਲਈ ਫਲ ਲਿਆਇਆ। ਜਿਵੇਂ-ਜਿਵੇਂ ਉਹ ਦਾ ਫਲ ਵਧਦਾ ਗਿਆ, ਉਸ ਨੇ ਹੋਰ ਜਗਵੇਦੀਆਂ ਬਣਾਈਆਂ। ਜਿਵੇਂ ਉਸਦੀ ਧਰਤੀ ਖੁਸ਼ਹਾਲ ਹੁੰਦੀ ਗਈ, ਉਸਨੇ ਆਪਣੇ ਪਵਿੱਤਰ ਪੱਥਰਾਂ ਨੂੰ ਸ਼ਿੰਗਾਰਿਆ।

2ਉਨ੍ਹਾਂ ਦਾ ਮਨ ਧੋਖੇਬਾਜ਼ ਹੈ, ਅਤੇ ਹੁਣ ਉਨ੍ਹਾਂ ਨੂੰ ਆਪਣੇ ਦੋਸ਼ ਨੂੰ ਝੱਲਣਾ ਪਵੇਗਾ। ਯਾਹਵੇਹ ਉਨ੍ਹਾਂ ਦੀਆਂ ਜਗਵੇਦੀਆਂ ਨੂੰ ਢਾਹ ਦੇਵੇਗਾ, ਅਤੇ ਉਨ੍ਹਾਂ ਦੇ ਪਵਿੱਤਰ ਪੱਥਰਾਂ ਨੂੰ ਨਸ਼ਟ ਕਰ ਦੇਵੇਗਾ।

3ਤਦ ਉਹ ਆਖਣਗੇ, “ਸਾਡਾ ਕੋਈ ਰਾਜਾ ਨਹੀਂ ਹੈ ਕਿਉਂਕਿ ਅਸੀਂ ਯਾਹਵੇਹ ਦਾ ਆਦਰ ਨਹੀਂ ਕੀਤਾ। ਪਰ ਜੇ ਸਾਡੇ ਕੋਲ ਇੱਕ ਰਾਜਾ ਹੁੰਦਾ, ਉਹ ਸਾਡੇ ਲਈ ਕੀ ਕਰ ਸਕਦਾ ਸੀ?”

4ਉਹ ਬਹੁਤ ਵਾਅਦੇ ਕਰਦੇ ਹਨ, ਝੂਠੀਆਂ ਸਹੁੰਆਂ ਖਾਂਦੇ ਹਨ ਅਤੇ ਇਕਰਾਰਨਾਮੇ ਕਰਦੇ ਹਨ; ਇਸ ਲਈ ਮੁਕੱਦਮੇ ਇੱਕ ਹਲ ਵਾਲੇ ਖੇਤ ਵਿੱਚ ਜ਼ਹਿਰੀਲੀ ਬੂਟੀ ਵਾਂਗ ਉੱਗਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.