ਹੋਸ਼ੇਆ 10

ਉਹ ਬਹੁਤ ਵਾਅਦੇ ਕਰਦੇ ਹਨ, ਝੂਠੀਆਂ ਸਹੁੰਆਂ ਖਾਂਦੇ ਹਨ ਅਤੇ ਇਕਰਾਰਨਾਮੇ ਕਰਦੇ ਹਨ; ਇਸ ਲਈ ਮੁਕੱਦਮੇ ਇੱਕ ਹਲ ਵਾਲੇ ਖੇਤ ਵਿੱਚ ਜ਼ਹਿਰੀਲੀ ਬੂਟੀ ਵਾਂਗ ਉੱਗਦੇ ਹਨ।

Hosea 10:4 (UKJV) They have spoken words, swearing falsely in making a covenant: thus judgment springs up as hemlock in the furrows of the field.

2ਉਨ੍ਹਾਂ ਦਾ ਮਨ ਧੋਖੇਬਾਜ਼ ਹੈ, ਅਤੇ ਹੁਣ ਉਨ੍ਹਾਂ ਨੂੰ ਆਪਣੇ ਦੋਸ਼ ਨੂੰ ਝੱਲਣਾ ਪਵੇਗਾ। ਯਾਹਵੇਹ ਉਨ੍ਹਾਂ ਦੀਆਂ ਜਗਵੇਦੀਆਂ ਨੂੰ ਢਾਹ ਦੇਵੇਗਾ, ਅਤੇ ਉਨ੍ਹਾਂ ਦੇ ਪਵਿੱਤਰ ਪੱਥਰਾਂ ਨੂੰ ਨਸ਼ਟ ਕਰ ਦੇਵੇਗਾ।

3ਤਦ ਉਹ ਆਖਣਗੇ, “ਸਾਡਾ ਕੋਈ ਰਾਜਾ ਨਹੀਂ ਹੈ ਕਿਉਂਕਿ ਅਸੀਂ ਯਾਹਵੇਹ ਦਾ ਆਦਰ ਨਹੀਂ ਕੀਤਾ। ਪਰ ਜੇ ਸਾਡੇ ਕੋਲ ਇੱਕ ਰਾਜਾ ਹੁੰਦਾ, ਉਹ ਸਾਡੇ ਲਈ ਕੀ ਕਰ ਸਕਦਾ ਸੀ?”

4ਉਹ ਬਹੁਤ ਵਾਅਦੇ ਕਰਦੇ ਹਨ, ਝੂਠੀਆਂ ਸਹੁੰਆਂ ਖਾਂਦੇ ਹਨ ਅਤੇ ਇਕਰਾਰਨਾਮੇ ਕਰਦੇ ਹਨ; ਇਸ ਲਈ ਮੁਕੱਦਮੇ ਇੱਕ ਹਲ ਵਾਲੇ ਖੇਤ ਵਿੱਚ ਜ਼ਹਿਰੀਲੀ ਬੂਟੀ ਵਾਂਗ ਉੱਗਦੇ ਹਨ।

5ਸਾਮਰਿਯਾ ਵਿੱਚ ਰਹਿਣ ਵਾਲੇ ਲੋਕ ਬੇਥ ਐਵਨ ਦੇ ਵੱਛੇ ਦੀ ਮੂਰਤੀ ਤੋਂ ਡਰਦੇ ਹਨ, ਉਹ ਦੇ ਲੋਕ ਉਹ ਦੇ ਲਈ ਸੋਗ ਮਨਾਉਣਗੇ, ਅਤੇ ਇਸ ਦੇ ਮੂਰਤੀ-ਪੂਜਕ ਪੁਜਾਰੀ, ਉਹ ਜਿਹੜੇ ਉਸ ਉੱਤੇ ਅਨੰਦ ਕਰਦੇ ਸਨ। ਕਿਉਂਕਿ ਇਹ ਉਨ੍ਹਾਂ ਤੋਂ ਗ਼ੁਲਾਮੀ ਵਿੱਚ ਲਿਆ ਗਿਆ ਹੈ।

6ਇਹ ਮਹਾਨ ਰਾਜੇ ਲਈ ਭੇਟ ਵਜੋਂ ਅੱਸ਼ੂਰ ਵਿੱਚ ਲਿਜਾਇਆ ਜਾਵੇਗਾ। ਇਫ਼ਰਾਈਮ ਬੇਇੱਜ਼ਤ ਹੋਵੇਗਾ; ਇਸਰਾਏਲ ਆਪਣੇ ਵਿਦੇਸ਼ੀ ਗਠਜੋੜ ਲਈ ਸ਼ਰਮਿੰਦਾ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.