ਹੋਸ਼ੇਆ 11

ਉਹ ਯਾਹਵੇਹ ਦੇ ਪਿੱਛੇ ਚੱਲਣਗੇ; ਉਹ ਬੱਬਰ ਸ਼ੇਰ ਵਾਂਗੂੰ ਗੱਜੇਗਾ। ਜਦੋਂ ਉਹ ਗਰਜਦਾ ਹੈ, ਉਸਦੇ ਬੱਚੇ ਪੱਛਮ ਤੋਂ ਕੰਬਦੇ ਹੋਏ ਆਉਣਗੇ।

Hosea 11:10 (UKJV) They shall walk after the LORD: he shall roar like a lion: when he shall roar, then the children shall tremble from the west.

8“ਇਫ਼ਰਾਈਮ, ਮੈਂ ਤੈਨੂੰ ਕਿਵੇਂ ਛੱਡ ਸਕਦਾ ਹਾਂ? ਹੇ ਇਸਰਾਏਲ, ਮੈਂ ਤੈਨੂੰ ਕਿਵੇਂ ਹਵਾਲੇ ਕਰਾਂ? ਮੈਂ ਤੁਹਾਡੇ ਨਾਲ ਅਦਮਾਹ ਵਰਗਾ ਕਿਵੇਂ ਸਲੂਕ ਕਰ ਸਕਦਾ ਹਾਂ? ਮੈਂ ਤੈਨੂੰ ਜ਼ਬੋਯੀਮ ਵਰਗਾ ਕਿਵੇਂ ਬਣਾ ਸਕਦਾ ਹਾਂ? ਮੇਰਾ ਦਿਲ ਮੇਰੇ ਅੰਦਰ ਬਦਲ ਗਿਆ ਹੈ; ਮੇਰੀ ਸਾਰੀ ਦਇਆ ਜਾਗ ਪਈ ਹੈ।

9ਮੈਂ ਆਪਣੇ ਭਿਆਨਕ ਕ੍ਰੋਧ ਨੂੰ ਬਰਦਾਸ਼ਤ ਨਹੀਂ ਕਰਾਂਗਾ, ਨਾ ਹੀ ਮੈਂ ਇਫ਼ਰਾਈਮ ਨੂੰ ਫੇਰ ਤਬਾਹ ਕਰਾਂਗਾ। ਕਿਉਂਕਿ ਮੈਂ ਪਰਮੇਸ਼ਵਰ ਹਾਂ, ਮਨੁੱਖ ਨਹੀਂ। ਮੈਂ ਤੁਹਾਡੇ ਵਿੱਚੋਂ ਪਵਿੱਤਰ ਪੁਰਖ ਵਾਂਗ ਹਾਂ। ਮੈਂ ਉਨ੍ਹਾਂ ਦੇ ਸ਼ਹਿਰਾਂ ਦੇ ਵਿਰੁੱਧ ਨਹੀਂ ਆਵਾਂਗਾ।

10ਉਹ ਯਾਹਵੇਹ ਦੇ ਪਿੱਛੇ ਚੱਲਣਗੇ; ਉਹ ਬੱਬਰ ਸ਼ੇਰ ਵਾਂਗੂੰ ਗੱਜੇਗਾ। ਜਦੋਂ ਉਹ ਗਰਜਦਾ ਹੈ, ਉਸਦੇ ਬੱਚੇ ਪੱਛਮ ਤੋਂ ਕੰਬਦੇ ਹੋਏ ਆਉਣਗੇ।

11ਉਹ ਮਿਸਰ ਤੋਂ ਆਉਣਗੇ, ਚਿੜੀਆਂ ਵਾਂਗੂੰ ਕੰਬਦੇ ਹੋਏ, ਅੱਸ਼ੂਰ ਤੋਂ, ਘੁੱਗੀਆਂ ਵਾਂਗ ਉੱਡਦਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਵਸਾਵਾਂਗਾ,” ਯਾਹਵੇਹ ਦਾ ਐਲਾਨ ਕਰਦਾ ਹੈ।

12ਇਫ਼ਰਾਈਮ ਨੇ ਮੈਨੂੰ ਝੂਠ ਨਾਲ ਘੇਰ ਲਿਆ ਹੈ, ਅਤੇ ਇਸਰਾਏਲ ਨੇ ਆਪਣੇ ਧੋਖੇ ਦਾ ਢੇਰ ਲਗਾ ਦਿੱਤਾ ਹੈ। ਅਤੇ ਯਹੂਦਾਹ ਪਰਮੇਸ਼ਵਰ ਦੇ ਵਿਰੁੱਧ ਬਾਗ਼ੀ ਹੈ, ਅਤੇ ਨਾਲ ਹੀ ਉਹ ਵਫ਼ਾਦਾਰ ਅਤੇ ਪਵਿੱਤਰ ਪੁਰਖ ਦੇ ਵਿਰੁੱਧ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.