ਹੋਸ਼ੇਆ 13

ਜਣੇਪੇ ਵਿੱਚ ਔਰਤ ਵਾਂਗ ਦੁੱਖ ਉਸ ਨੂੰ ਆਉਂਦੇ ਹਨ, ਪਰ ਉਹ ਬੁੱਧੀ ਤੋਂ ਰਹਿਤ ਬੱਚਾ ਹੈ। ਜਦੋਂ ਸਮਾਂ ਆਉਂਦਾ ਹੈ, ਉਸ ਨੂੰ ਕੁੱਖ ਵਿੱਚੋਂ ਬਾਹਰ ਆਉਣ ਦੀ ਸਮਝ ਨਹੀਂ ਹੁੰਦੀ।

Hosea 13:13 (UKJV) The sorrows of a travailing woman shall come upon him: he is an unwise son; for he should not stay long in the place of the breaking out of children.

11ਇਸ ਲਈ ਮੈਂ ਆਪਣੇ ਕ੍ਰੋਧ ਵਿੱਚ ਤੁਹਾਨੂੰ ਇੱਕ ਰਾਜਾ ਦਿੱਤਾ, ਅਤੇ ਆਪਣੇ ਕ੍ਰੋਧ ਵਿੱਚ ਮੈਂ ਉਹ ਨੂੰ ਖੋਹ ਲਿਆ।

12ਇਫ਼ਰਾਈਮ ਦਾ ਦੋਸ਼ ਸੰਭਾਲਿਆ ਹੋਇਆ ਹੈ, ਉਹ ਦੇ ਪਾਪ ਲੇਖ ਵਿੱਚ ਰੱਖੇ ਗਏ ਹਨ।

13ਜਣੇਪੇ ਵਿੱਚ ਔਰਤ ਵਾਂਗ ਦੁੱਖ ਉਸ ਨੂੰ ਆਉਂਦੇ ਹਨ, ਪਰ ਉਹ ਬੁੱਧੀ ਤੋਂ ਰਹਿਤ ਬੱਚਾ ਹੈ। ਜਦੋਂ ਸਮਾਂ ਆਉਂਦਾ ਹੈ, ਉਸ ਨੂੰ ਕੁੱਖ ਵਿੱਚੋਂ ਬਾਹਰ ਆਉਣ ਦੀ ਸਮਝ ਨਹੀਂ ਹੁੰਦੀ।

14“ਮੈਂ ਇਨ੍ਹਾਂ ਲੋਕਾਂ ਨੂੰ ਕਬਰ ਦੀ ਸ਼ਕਤੀ ਤੋਂ ਬਚਾਵਾਂਗਾ। ਮੈਂ ਉਨ੍ਹਾਂ ਨੂੰ ਮੌਤ ਤੋਂ ਛੁਡਾਵਾਂਗਾ। ਹੇ ਮੌਤ, ਤੇਰੀਆਂ ਬਿਪਤਾਵਾਂ ਕਿੱਥੇ ਹਨ? ਹੇ ਕਬਰ, ਤੇਰੀ ਤਬਾਹੀ ਕਿੱਥੇ ਹੈ? “ਮੈਨੂੰ ਕੋਈ ਤਰਸ ਨਹੀਂ ਹੋਵੇਗਾ,

15ਭਾਵੇਂ ਉਹ ਆਪਣੇ ਭਰਾਵਾਂ ਵਿੱਚ ਵਧਦਾ-ਫੁੱਲਦਾ ਹੈ। ਯਾਹਵੇਹ ਵੱਲੋਂ ਇੱਕ ਪੂਰਬੀ ਹਵਾ ਆਵੇਗੀ, ਮਾਰੂਥਲ ਵਿੱਚੋਂ ਵਗਦੀ ਹੈ; ਉਹ ਦਾ ਝਰਨਾ ਮੁੱਕ ਜਾਵੇਗਾ ਅਤੇ ਉਹ ਦਾ ਖੂਹ ਸੁੱਕ ਜਾਵੇਗਾ। ਉਸ ਦਾ ਭੰਡਾਰਾ ਉਸ ਦੇ ਸਾਰੇ ਖ਼ਜ਼ਾਨਿਆਂ ਵਿੱਚੋਂ ਲੁੱਟਿਆ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.