10ਤੇਰਾ ਰਾਜਾ ਕਿੱਥੇ ਹੈ ਜੋ ਤੈਨੂੰ ਬਚਾਵੇ? ਤੁਹਾਡੇ ਸਾਰੇ ਨਗਰਾਂ ਵਿੱਚ ਤੁਹਾਡੇ ਹਾਕਮ ਕਿੱਥੇ ਹਨ, ਜਿਨ੍ਹਾਂ ਬਾਰੇ ਤੁਸੀਂ ਕਿਹਾ ਸੀ, ‘ਮੈਨੂੰ ਇੱਕ ਰਾਜਾ ਅਤੇ ਸਰਦਾਰ ਦਿਓ’?
11ਇਸ ਲਈ ਮੈਂ ਆਪਣੇ ਕ੍ਰੋਧ ਵਿੱਚ ਤੁਹਾਨੂੰ ਇੱਕ ਰਾਜਾ ਦਿੱਤਾ, ਅਤੇ ਆਪਣੇ ਕ੍ਰੋਧ ਵਿੱਚ ਮੈਂ ਉਹ ਨੂੰ ਖੋਹ ਲਿਆ।
12ਇਫ਼ਰਾਈਮ ਦਾ ਦੋਸ਼ ਸੰਭਾਲਿਆ ਹੋਇਆ ਹੈ, ਉਹ ਦੇ ਪਾਪ ਲੇਖ ਵਿੱਚ ਰੱਖੇ ਗਏ ਹਨ।
13ਜਣੇਪੇ ਵਿੱਚ ਔਰਤ ਵਾਂਗ ਦੁੱਖ ਉਸ ਨੂੰ ਆਉਂਦੇ ਹਨ, ਪਰ ਉਹ ਬੁੱਧੀ ਤੋਂ ਰਹਿਤ ਬੱਚਾ ਹੈ। ਜਦੋਂ ਸਮਾਂ ਆਉਂਦਾ ਹੈ, ਉਸ ਨੂੰ ਕੁੱਖ ਵਿੱਚੋਂ ਬਾਹਰ ਆਉਣ ਦੀ ਸਮਝ ਨਹੀਂ ਹੁੰਦੀ।
14“ਮੈਂ ਇਨ੍ਹਾਂ ਲੋਕਾਂ ਨੂੰ ਕਬਰ ਦੀ ਸ਼ਕਤੀ ਤੋਂ ਬਚਾਵਾਂਗਾ। ਮੈਂ ਉਨ੍ਹਾਂ ਨੂੰ ਮੌਤ ਤੋਂ ਛੁਡਾਵਾਂਗਾ। ਹੇ ਮੌਤ, ਤੇਰੀਆਂ ਬਿਪਤਾਵਾਂ ਕਿੱਥੇ ਹਨ? ਹੇ ਕਬਰ, ਤੇਰੀ ਤਬਾਹੀ ਕਿੱਥੇ ਹੈ? “ਮੈਨੂੰ ਕੋਈ ਤਰਸ ਨਹੀਂ ਹੋਵੇਗਾ,