ਹੋਸ਼ੇਆ 13

“ਮੈਂ ਇਨ੍ਹਾਂ ਲੋਕਾਂ ਨੂੰ ਕਬਰ ਦੀ ਸ਼ਕਤੀ ਤੋਂ ਬਚਾਵਾਂਗਾ। ਮੈਂ ਉਨ੍ਹਾਂ ਨੂੰ ਮੌਤ ਤੋਂ ਛੁਡਾਵਾਂਗਾ। ਹੇ ਮੌਤ, ਤੇਰੀਆਂ ਬਿਪਤਾਵਾਂ ਕਿੱਥੇ ਹਨ? ਹੇ ਕਬਰ, ਤੇਰੀ ਤਬਾਹੀ ਕਿੱਥੇ ਹੈ? “ਮੈਨੂੰ ਕੋਈ ਤਰਸ ਨਹੀਂ ਹੋਵੇਗਾ,

Hosea 13:14 (UKJV) I will ransom them from the power of the grave; I will redeem them from death: O death, I will be your plagues; O grave, I will be your destruction: repentance shall be hid from mine eyes.

12ਇਫ਼ਰਾਈਮ ਦਾ ਦੋਸ਼ ਸੰਭਾਲਿਆ ਹੋਇਆ ਹੈ, ਉਹ ਦੇ ਪਾਪ ਲੇਖ ਵਿੱਚ ਰੱਖੇ ਗਏ ਹਨ।

13ਜਣੇਪੇ ਵਿੱਚ ਔਰਤ ਵਾਂਗ ਦੁੱਖ ਉਸ ਨੂੰ ਆਉਂਦੇ ਹਨ, ਪਰ ਉਹ ਬੁੱਧੀ ਤੋਂ ਰਹਿਤ ਬੱਚਾ ਹੈ। ਜਦੋਂ ਸਮਾਂ ਆਉਂਦਾ ਹੈ, ਉਸ ਨੂੰ ਕੁੱਖ ਵਿੱਚੋਂ ਬਾਹਰ ਆਉਣ ਦੀ ਸਮਝ ਨਹੀਂ ਹੁੰਦੀ।

14“ਮੈਂ ਇਨ੍ਹਾਂ ਲੋਕਾਂ ਨੂੰ ਕਬਰ ਦੀ ਸ਼ਕਤੀ ਤੋਂ ਬਚਾਵਾਂਗਾ। ਮੈਂ ਉਨ੍ਹਾਂ ਨੂੰ ਮੌਤ ਤੋਂ ਛੁਡਾਵਾਂਗਾ। ਹੇ ਮੌਤ, ਤੇਰੀਆਂ ਬਿਪਤਾਵਾਂ ਕਿੱਥੇ ਹਨ? ਹੇ ਕਬਰ, ਤੇਰੀ ਤਬਾਹੀ ਕਿੱਥੇ ਹੈ? “ਮੈਨੂੰ ਕੋਈ ਤਰਸ ਨਹੀਂ ਹੋਵੇਗਾ,

15ਭਾਵੇਂ ਉਹ ਆਪਣੇ ਭਰਾਵਾਂ ਵਿੱਚ ਵਧਦਾ-ਫੁੱਲਦਾ ਹੈ। ਯਾਹਵੇਹ ਵੱਲੋਂ ਇੱਕ ਪੂਰਬੀ ਹਵਾ ਆਵੇਗੀ, ਮਾਰੂਥਲ ਵਿੱਚੋਂ ਵਗਦੀ ਹੈ; ਉਹ ਦਾ ਝਰਨਾ ਮੁੱਕ ਜਾਵੇਗਾ ਅਤੇ ਉਹ ਦਾ ਖੂਹ ਸੁੱਕ ਜਾਵੇਗਾ। ਉਸ ਦਾ ਭੰਡਾਰਾ ਉਸ ਦੇ ਸਾਰੇ ਖ਼ਜ਼ਾਨਿਆਂ ਵਿੱਚੋਂ ਲੁੱਟਿਆ ਜਾਵੇਗਾ।

16ਸਾਮਰਿਯਾ ਦੇ ਲੋਕਾਂ ਨੂੰ ਆਪਣਾ ਗੁਨਾਹ ਭੁਗਤਣਾ ਪਵੇਗਾ, ਕਿਉਂਕਿ ਉਨ੍ਹਾਂ ਨੇ ਆਪਣੇ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕੀਤੀ ਹੈ। ਉਹ ਤਲਵਾਰ ਨਾਲ ਡਿੱਗਣਗੇ; ਉਨ੍ਹਾਂ ਦੇ ਨਿਆਣੇ ਜ਼ਮੀਨ ਤੇ ਚਕਨਾਚੂਰ ਕੀਤੇ ਜਾਣਗੇ, ਉਨ੍ਹਾਂ ਦੀਆਂ ਗਰਭਵਤੀ ਔਰਤਾਂ ਨੂੰ ਫਾੜ ਦਿੱਤਾ ਜਾਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.