2ਹੁਣ ਉਹ ਵੱਧ ਤੋਂ ਵੱਧ ਪਾਪ ਕਰਦੇ ਹਨ। ਉਹ ਆਪਣੀ ਚਾਂਦੀ ਤੋਂ ਆਪਣੇ ਲਈ ਮੂਰਤੀਆਂ ਬਣਾਉਂਦੇ ਹਨ, ਚਤੁਰਾਈ ਨਾਲ ਬਣਾਈਆਂ ਗਈਆਂ ਮੂਰਤੀਆਂ, ਇਹ ਸਭ ਕਾਰੀਗਰਾਂ ਦਾ ਕੰਮ ਹਨ। ਇਨ੍ਹਾਂ ਲੋਕਾਂ ਬਾਰੇ ਕਿਹਾ ਗਿਆ ਹੈ, “ਇਹ ਮਨੁੱਖਾਂ ਦੀਆਂ ਬਲੀਆਂ ਚੜ੍ਹਾਉਂਦੇ ਹਨ! ਉਹ ਵੱਛੇ ਦੀਆਂ ਮੂਰਤੀਆਂ ਨੂੰ ਚੁੰਮਦੇ ਹਨ!”
3ਇਸ ਲਈ ਉਹ ਸਵੇਰ ਦੀ ਧੁੰਦ ਵਰਗੇ ਹੋਣਗੇ, ਤੜਕੇ ਦੀ ਤ੍ਰੇਲ ਵਰਗੇ ਹੋਣਗੇ ਜੋ ਗਾਇਬ ਹੋ ਜਾਂਦੀ ਹੈ, ਪਿੜ ਵਿੱਚੋਂ ਤੂੜੀ ਵਾਂਗ, ਖਿੜਕੀ ਵਿੱਚੋਂ ਨਿਕਲਦਾ ਧੂੰਆਂ ਵਰਗਾ ਹੋਵੇਗਾ।
4“ਪਰ ਜਦੋਂ ਤੋਂ ਤੁਸੀਂ ਮਿਸਰ ਵਿੱਚੋਂ ਬਾਹਰ ਆਏ ਹੋ, ਮੈਂ ਤੁਹਾਡਾ ਯਾਹਵੇਹ ਤੁਹਾਡਾ ਪਰਮੇਸ਼ਵਰ ਰਿਹਾ ਹਾਂ। ਤੁਸੀਂ ਮੇਰੇ ਤੋਂ ਬਿਨਾਂ ਕਿਸੇ ਪਰਮੇਸ਼ਵਰ ਨੂੰ ਨਹੀਂ ਮੰਨੋਗੇ, ਮੇਰੇ ਤੋਂ ਬਿਨਾਂ ਕੋਈ ਮੁਕਤੀਦਾਤਾ ਨਹੀਂ ਹੈ।
5ਮੈਂ ਉਜਾੜ ਵਿੱਚ ਅਤੇ ਤਪਦੀ ਧਰਤੀ ਵਿੱਚ ਤੇਰੀ ਪਰਵਾਹ ਕੀਤੀ।
6ਜਦੋਂ ਮੈਂ ਉਨ੍ਹਾਂ ਨੂੰ ਖੁਆਇਆ ਤਾਂ ਉਹ ਰੱਜ ਗਏ। ਜਦੋਂ ਉਹ ਸੰਤੁਸ਼ਟ ਹੋਏ, ਉਹ ਹੰਕਾਰੀ ਹੋਏ; ਫਿਰ ਉਹ ਮੈਨੂੰ ਭੁੱਲ ਗਏ।