ਹੋਸ਼ੇਆ 13

ਇਸ ਲਈ ਉਹ ਸਵੇਰ ਦੀ ਧੁੰਦ ਵਰਗੇ ਹੋਣਗੇ, ਤੜਕੇ ਦੀ ਤ੍ਰੇਲ ਵਰਗੇ ਹੋਣਗੇ ਜੋ ਗਾਇਬ ਹੋ ਜਾਂਦੀ ਹੈ, ਪਿੜ ਵਿੱਚੋਂ ਤੂੜੀ ਵਾਂਗ, ਖਿੜਕੀ ਵਿੱਚੋਂ ਨਿਕਲਦਾ ਧੂੰਆਂ ਵਰਗਾ ਹੋਵੇਗਾ।

Hosea 13:3 (UKJV) Therefore they shall be as the morning cloud and as the early dew that passes away, as the chaff that is driven with the whirlwind out of the floor, and as the smoke out of the chimney.

1ਜਦੋਂ ਇਫ਼ਰਾਈਮ ਬੋਲਿਆ, ਲੋਕ ਕੰਬ ਗਏ। ਉਹ ਇਸਰਾਏਲ ਵਿੱਚ ਉੱਚਾ ਹੋਇਆ। ਪਰ ਉਹ ਬਆਲ ਦੀ ਉਪਾਸਨਾ ਦਾ ਦੋਸ਼ੀ ਹੋ ਗਿਆ ਅਤੇ ਮਰ ਗਿਆ।

2ਹੁਣ ਉਹ ਵੱਧ ਤੋਂ ਵੱਧ ਪਾਪ ਕਰਦੇ ਹਨ। ਉਹ ਆਪਣੀ ਚਾਂਦੀ ਤੋਂ ਆਪਣੇ ਲਈ ਮੂਰਤੀਆਂ ਬਣਾਉਂਦੇ ਹਨ, ਚਤੁਰਾਈ ਨਾਲ ਬਣਾਈਆਂ ਗਈਆਂ ਮੂਰਤੀਆਂ, ਇਹ ਸਭ ਕਾਰੀਗਰਾਂ ਦਾ ਕੰਮ ਹਨ। ਇਨ੍ਹਾਂ ਲੋਕਾਂ ਬਾਰੇ ਕਿਹਾ ਗਿਆ ਹੈ, “ਇਹ ਮਨੁੱਖਾਂ ਦੀਆਂ ਬਲੀਆਂ ਚੜ੍ਹਾਉਂਦੇ ਹਨ! ਉਹ ਵੱਛੇ ਦੀਆਂ ਮੂਰਤੀਆਂ ਨੂੰ ਚੁੰਮਦੇ ਹਨ!”

3ਇਸ ਲਈ ਉਹ ਸਵੇਰ ਦੀ ਧੁੰਦ ਵਰਗੇ ਹੋਣਗੇ, ਤੜਕੇ ਦੀ ਤ੍ਰੇਲ ਵਰਗੇ ਹੋਣਗੇ ਜੋ ਗਾਇਬ ਹੋ ਜਾਂਦੀ ਹੈ, ਪਿੜ ਵਿੱਚੋਂ ਤੂੜੀ ਵਾਂਗ, ਖਿੜਕੀ ਵਿੱਚੋਂ ਨਿਕਲਦਾ ਧੂੰਆਂ ਵਰਗਾ ਹੋਵੇਗਾ।

4“ਪਰ ਜਦੋਂ ਤੋਂ ਤੁਸੀਂ ਮਿਸਰ ਵਿੱਚੋਂ ਬਾਹਰ ਆਏ ਹੋ, ਮੈਂ ਤੁਹਾਡਾ ਯਾਹਵੇਹ ਤੁਹਾਡਾ ਪਰਮੇਸ਼ਵਰ ਰਿਹਾ ਹਾਂ। ਤੁਸੀਂ ਮੇਰੇ ਤੋਂ ਬਿਨਾਂ ਕਿਸੇ ਪਰਮੇਸ਼ਵਰ ਨੂੰ ਨਹੀਂ ਮੰਨੋਗੇ, ਮੇਰੇ ਤੋਂ ਬਿਨਾਂ ਕੋਈ ਮੁਕਤੀਦਾਤਾ ਨਹੀਂ ਹੈ।

5ਮੈਂ ਉਜਾੜ ਵਿੱਚ ਅਤੇ ਤਪਦੀ ਧਰਤੀ ਵਿੱਚ ਤੇਰੀ ਪਰਵਾਹ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.