ਹੋਸ਼ੇਆ 2

ਮੈਂ ਉਸ ਦੇ ਬੁੱਲ੍ਹਾਂ ਤੋਂ ਬਆਲਾਂ ਦੇ ਨਾਮ ਹਟਾ ਦਿਆਂਗਾ। ਹੁਣ ਉਨ੍ਹਾਂ ਦੇ ਨਾਂ ਨਹੀਂ ਲਏ ਜਾਣਗੇ।

Hosea 2:17 (UKJV) For I will take away the names of Baalim out of her mouth, and they shall no more be remembered by their name.

15ਉੱਥੇ ਮੈਂ ਉਹ ਨੂੰ ਉਸ ਦੇ ਅੰਗੂਰੀ ਬਾਗ਼ ਵਾਪਸ ਦਿਆਂਗਾ, ਅਤੇ ਆਕੋਰ ਦੀ ਵਾਦੀ ਨੂੰ ਦਰਵਾਜ਼ਾ ਬਣਾ ਦਿਆਂਗਾ। ਉੱਥੇ ਉਹ ਆਪਣੀ ਜਵਾਨੀ ਦੇ ਦਿਨਾਂ ਵਾਂਗ ਜਵਾਬ ਦੇਵੇਗੀ, ਜਿਸ ਦਿਨ ਉਹ ਮਿਸਰ ਤੋਂ ਬਾਹਰ ਆਈ ਸੀ।

16“ਉਸ ਦਿਨ,” ਯਾਹਵੇਹ ਦਾ ਵਾਕ ਹੈ, “ਤੁਸੀਂ ਮੈਨੂੰ ‘ਮੇਰਾ ਪਤੀ’ ਕਹੋਗੇ; ਤੁਸੀਂ ਹੁਣ ਮੈਨੂੰ ‘ਮੇਰਾ ਮਾਲਕ’ ਨਹੀਂ ਕਹੋਂਗੇ।

17ਮੈਂ ਉਸ ਦੇ ਬੁੱਲ੍ਹਾਂ ਤੋਂ ਬਆਲਾਂ ਦੇ ਨਾਮ ਹਟਾ ਦਿਆਂਗਾ। ਹੁਣ ਉਨ੍ਹਾਂ ਦੇ ਨਾਂ ਨਹੀਂ ਲਏ ਜਾਣਗੇ।

18ਉਸ ਦਿਨ ਮੈਂ ਉਨ੍ਹਾਂ ਲਈ ਇੱਕ ਨੇਮ ਬਣਾਵਾਂਗਾ ਖੇਤ ਦੇ ਜਾਨਵਰਾਂ ਨਾਲ, ਅਕਾਸ਼ ਵਿੱਚ ਪੰਛੀਆਂ ਨਾਲ ਅਤੇ ਧਰਤੀ ਉੱਤੇ ਚੱਲਣ ਵਾਲੇ ਜੀਵਾਂ ਨਾਲ। ਧਣੁੱਖ, ਤਲਵਾਰ ਅਤੇ ਲੜਾਈ ਮੈਂ ਧਰਤੀ ਤੋਂ ਮਿਟਾ ਦਿਆਂਗਾ, ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਆਰਾਮ ਕਰ ਸਕਣ।

19ਮੈਂ ਤੈਨੂੰ ਸਦਾ ਲਈ ਆਪਣੇ ਨਾਲ ਜੋੜਾਂਗਾ। ਮੈਂ ਤੁਹਾਨੂੰ ਧਾਰਮਿਕਤਾ ਅਤੇ ਨਿਆਂ ਵਿੱਚ, ਪਿਆਰ ਅਤੇ ਰਹਿਮ ਨਾਲ ਜੋੜਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.