ਹੋਸ਼ੇਆ 2

ਉਸ ਦਿਨ ਮੈਂ ਉਨ੍ਹਾਂ ਲਈ ਇੱਕ ਨੇਮ ਬਣਾਵਾਂਗਾ ਖੇਤ ਦੇ ਜਾਨਵਰਾਂ ਨਾਲ, ਅਕਾਸ਼ ਵਿੱਚ ਪੰਛੀਆਂ ਨਾਲ ਅਤੇ ਧਰਤੀ ਉੱਤੇ ਚੱਲਣ ਵਾਲੇ ਜੀਵਾਂ ਨਾਲ। ਧਣੁੱਖ, ਤਲਵਾਰ ਅਤੇ ਲੜਾਈ ਮੈਂ ਧਰਤੀ ਤੋਂ ਮਿਟਾ ਦਿਆਂਗਾ, ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਆਰਾਮ ਕਰ ਸਕਣ।

Hosea 2:18 (UKJV) And in that day will I make a covenant for them with the beasts of the field and with the fowls of heaven, and with the creeping things of the ground: and I will break the bow and the sword and the battle out of the earth, and will make them to lie down safely.

16“ਉਸ ਦਿਨ,” ਯਾਹਵੇਹ ਦਾ ਵਾਕ ਹੈ, “ਤੁਸੀਂ ਮੈਨੂੰ ‘ਮੇਰਾ ਪਤੀ’ ਕਹੋਗੇ; ਤੁਸੀਂ ਹੁਣ ਮੈਨੂੰ ‘ਮੇਰਾ ਮਾਲਕ’ ਨਹੀਂ ਕਹੋਂਗੇ।

17ਮੈਂ ਉਸ ਦੇ ਬੁੱਲ੍ਹਾਂ ਤੋਂ ਬਆਲਾਂ ਦੇ ਨਾਮ ਹਟਾ ਦਿਆਂਗਾ। ਹੁਣ ਉਨ੍ਹਾਂ ਦੇ ਨਾਂ ਨਹੀਂ ਲਏ ਜਾਣਗੇ।

18ਉਸ ਦਿਨ ਮੈਂ ਉਨ੍ਹਾਂ ਲਈ ਇੱਕ ਨੇਮ ਬਣਾਵਾਂਗਾ ਖੇਤ ਦੇ ਜਾਨਵਰਾਂ ਨਾਲ, ਅਕਾਸ਼ ਵਿੱਚ ਪੰਛੀਆਂ ਨਾਲ ਅਤੇ ਧਰਤੀ ਉੱਤੇ ਚੱਲਣ ਵਾਲੇ ਜੀਵਾਂ ਨਾਲ। ਧਣੁੱਖ, ਤਲਵਾਰ ਅਤੇ ਲੜਾਈ ਮੈਂ ਧਰਤੀ ਤੋਂ ਮਿਟਾ ਦਿਆਂਗਾ, ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਆਰਾਮ ਕਰ ਸਕਣ।

19ਮੈਂ ਤੈਨੂੰ ਸਦਾ ਲਈ ਆਪਣੇ ਨਾਲ ਜੋੜਾਂਗਾ। ਮੈਂ ਤੁਹਾਨੂੰ ਧਾਰਮਿਕਤਾ ਅਤੇ ਨਿਆਂ ਵਿੱਚ, ਪਿਆਰ ਅਤੇ ਰਹਿਮ ਨਾਲ ਜੋੜਾਂਗਾ।

20ਮੈਂ ਤੁਹਾਨੂੰ ਵਫ਼ਾਦਾਰੀ ਨਾਲ ਵਿਆਹ ਦਿਆਂਗਾ, ਅਤੇ ਤੁਸੀਂ ਯਾਹਵੇਹ ਨੂੰ ਮੰਨੋਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.