18ਉਸ ਦਿਨ ਮੈਂ ਉਨ੍ਹਾਂ ਲਈ ਇੱਕ ਨੇਮ ਬਣਾਵਾਂਗਾ ਖੇਤ ਦੇ ਜਾਨਵਰਾਂ ਨਾਲ, ਅਕਾਸ਼ ਵਿੱਚ ਪੰਛੀਆਂ ਨਾਲ ਅਤੇ ਧਰਤੀ ਉੱਤੇ ਚੱਲਣ ਵਾਲੇ ਜੀਵਾਂ ਨਾਲ। ਧਣੁੱਖ, ਤਲਵਾਰ ਅਤੇ ਲੜਾਈ ਮੈਂ ਧਰਤੀ ਤੋਂ ਮਿਟਾ ਦਿਆਂਗਾ, ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਆਰਾਮ ਕਰ ਸਕਣ।
19ਮੈਂ ਤੈਨੂੰ ਸਦਾ ਲਈ ਆਪਣੇ ਨਾਲ ਜੋੜਾਂਗਾ। ਮੈਂ ਤੁਹਾਨੂੰ ਧਾਰਮਿਕਤਾ ਅਤੇ ਨਿਆਂ ਵਿੱਚ, ਪਿਆਰ ਅਤੇ ਰਹਿਮ ਨਾਲ ਜੋੜਾਂਗਾ।
20ਮੈਂ ਤੁਹਾਨੂੰ ਵਫ਼ਾਦਾਰੀ ਨਾਲ ਵਿਆਹ ਦਿਆਂਗਾ, ਅਤੇ ਤੁਸੀਂ ਯਾਹਵੇਹ ਨੂੰ ਮੰਨੋਗੇ।
21“ਉਸ ਦਿਨ ਮੈਂ ਜਵਾਬ ਦਿਆਂਗਾ,” ਯਾਹਵੇਹ ਦਾ ਐਲਾਨ ਹੈ, “ਮੈਂ ਅਕਾਸ਼ ਨੂੰ ਜਵਾਬ ਦਿਆਂਗਾ, ਅਤੇ ਉਹ ਧਰਤੀ ਨੂੰ ਜਵਾਬ ਦੇਣਗੇ;
22ਅਤੇ ਧਰਤੀ ਅਨਾਜ ਨੂੰ ਜਵਾਬ ਦੇਵੇਗੀ, ਨਵੀਂ ਮੈਅ ਅਤੇ ਜ਼ੈਤੂਨ ਦੇ ਤੇਲ ਨੂੰ, ਅਤੇ ਉਹ ਯਿਜ਼ਰਏਲ ਨੂੰ ਜਵਾਬ ਦੇਣਗੇ।