ਹੋਸ਼ੇਆ 2

“ਉਸ ਦਿਨ ਮੈਂ ਜਵਾਬ ਦਿਆਂਗਾ,” ਯਾਹਵੇਹ ਦਾ ਐਲਾਨ ਹੈ, “ਮੈਂ ਅਕਾਸ਼ ਨੂੰ ਜਵਾਬ ਦਿਆਂਗਾ, ਅਤੇ ਉਹ ਧਰਤੀ ਨੂੰ ਜਵਾਬ ਦੇਣਗੇ;

Hosea 2:21 (UKJV) And it shall come to pass in that day, I will hear, says the LORD, I will hear the heavens, and they shall hear the earth;

19ਮੈਂ ਤੈਨੂੰ ਸਦਾ ਲਈ ਆਪਣੇ ਨਾਲ ਜੋੜਾਂਗਾ। ਮੈਂ ਤੁਹਾਨੂੰ ਧਾਰਮਿਕਤਾ ਅਤੇ ਨਿਆਂ ਵਿੱਚ, ਪਿਆਰ ਅਤੇ ਰਹਿਮ ਨਾਲ ਜੋੜਾਂਗਾ।

20ਮੈਂ ਤੁਹਾਨੂੰ ਵਫ਼ਾਦਾਰੀ ਨਾਲ ਵਿਆਹ ਦਿਆਂਗਾ, ਅਤੇ ਤੁਸੀਂ ਯਾਹਵੇਹ ਨੂੰ ਮੰਨੋਗੇ।

21“ਉਸ ਦਿਨ ਮੈਂ ਜਵਾਬ ਦਿਆਂਗਾ,” ਯਾਹਵੇਹ ਦਾ ਐਲਾਨ ਹੈ, “ਮੈਂ ਅਕਾਸ਼ ਨੂੰ ਜਵਾਬ ਦਿਆਂਗਾ, ਅਤੇ ਉਹ ਧਰਤੀ ਨੂੰ ਜਵਾਬ ਦੇਣਗੇ;

22ਅਤੇ ਧਰਤੀ ਅਨਾਜ ਨੂੰ ਜਵਾਬ ਦੇਵੇਗੀ, ਨਵੀਂ ਮੈਅ ਅਤੇ ਜ਼ੈਤੂਨ ਦੇ ਤੇਲ ਨੂੰ, ਅਤੇ ਉਹ ਯਿਜ਼ਰਏਲ ਨੂੰ ਜਵਾਬ ਦੇਣਗੇ।

23ਮੈਂ ਉਹ ਨੂੰ ਆਪਣੇ ਲਈ ਧਰਤੀ ਵਿੱਚ ਬੀਜਾਂਗਾ। ਮੈਂ ਉਸ ਨੂੰ ਆਪਣਾ ਪਿਆਰ ਦਿਖਾਵਾਂਗਾ ਜਿਸ ਨੂੰ ਮੈਂ ‘ਮੇਰਾ ਪਿਆਰਾ ਨਹੀਂ ਕਿਹਾ ਹੈ।’ ਮੈਂ ਉਨ੍ਹਾਂ ਨੂੰ ਕਹਾਂਗਾ ਜਿਨ੍ਹਾਂ ਨੂੰ ‘ਮੇਰੇ ਲੋਕ ਨਹੀਂ’, ‘ਤੁਸੀਂ ਮੇਰੇ ਲੋਕ ਹੋ’; ਅਤੇ ਉਹ ਆਖਣਗੇ, ‘ਤੂੰ ਮੇਰਾ ਪਰਮੇਸ਼ਵਰ ਹੈ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.