ਹੋਸ਼ੇਆ 2

ਮੈਂ ਉਹ ਦੇ ਬੱਚਿਆਂ ਨੂੰ ਆਪਣਾ ਪਿਆਰ ਨਹੀਂ ਵਿਖਾਵਾਂਗਾ, ਕਿਉਂਕਿ ਉਹ ਵਿਭਚਾਰ ਦੇ ਬੱਚੇ ਹਨ।

Hosea 2:4 (UKJV) And I will not have mercy upon her children; for they be the children of whoredoms.

2“ਆਪਣੀ ਮਾਂ ਨੂੰ ਝਿੜਕ, ਉਸ ਨੂੰ ਝਿੜਕ, ਕਿਉਂ ਉਹ ਮੇਰੀ ਪਤਨੀ ਨਹੀਂ ਹਾਂ। ਅਤੇ ਨਾ ਮੈਂ ਉਸਦਾ ਪਤੀ ਹੈ ਉਸ ਦੇ ਚਿਹਰੇ ਤੋਂ ਵਿਭਚਾਰੀ ਰੂਪ ਅਤੇ ਉਸ ਦੀਆਂ ਛਾਤੀਆਂ ਵਿੱਚੋਂ ਬੇਵਫ਼ਾਈ ਨੂੰ ਹਟਾ ਦਿਓ।

3ਨਹੀਂ ਤਾਂ ਮੈਂ ਉਸ ਨੂੰ ਨੰਗਾ ਕਰ ਦਿਆਂਗਾ ਅਤੇ ਉਸ ਨੂੰ ਉਵੇਂ ਹੀ ਨੰਗਾ ਕਰ ਦਿਆਂਗਾ ਜਿਸ ਦਿਨ ਉਹ ਜੰਮੀ ਸੀ। ਮੈਂ ਉਸ ਨੂੰ ਮਾਰੂਥਲ ਵਰਗਾ ਬਣਾ ਦਿਆਂਗਾ, ਉਹ ਨੂੰ ਸੁੱਕੀ ਧਰਤੀ ਵਿੱਚ ਬਦਲ ਦਿਆਂਗਾ, ਅਤੇ ਉਹ ਨੂੰ ਪਿਆਸ ਨਾਲ ਮਾਰ ਦਿਆਂਗਾ।

4ਮੈਂ ਉਹ ਦੇ ਬੱਚਿਆਂ ਨੂੰ ਆਪਣਾ ਪਿਆਰ ਨਹੀਂ ਵਿਖਾਵਾਂਗਾ, ਕਿਉਂਕਿ ਉਹ ਵਿਭਚਾਰ ਦੇ ਬੱਚੇ ਹਨ।

5ਉਨ੍ਹਾਂ ਦੀ ਮਾਤਾ ਬੇਵਫ਼ਾ ਹੈ ਉਹਨਾਂ ਨੂੰ ਜਨਮ ਦੇਣ ਵਾਲੀ ਨੇ ਸ਼ਰਮ ਦਾ ਕੰਮ ਕੀਤਾ, ਉਸ ਨੇ ਕਿਹਾ, ‘ਮੈਂ ਆਪਣੇ ਪ੍ਰੇਮੀਆਂ ਦੇ ਪਿੱਛੇ ਚੱਲਾਂਗੀ, ਜੋ ਮੈਨੂੰ ਮੇਰਾ ਭੋਜਨ ਅਤੇ ਮੇਰਾ ਪਾਣੀ, ਮੇਰੀ ਉੱਨ ਅਤੇ ਮੇਰਾ ਕਤਾਨ, ਮੇਰਾ ਜ਼ੈਤੂਨ ਦਾ ਤੇਲ ਅਤੇ ਮੇਰਾ ਪੀਣ ਨੂੰ ਦਾਖ਼ਰਸ ਦਿੰਦੇ ਹਨ।’

6ਇਸ ਲਈ ਮੈਂ ਉਸ ਨੂੰ ਰੋਕਾਂਗੀ ਕੰਡਿਆਲੀ ਝਾੜੀਆਂ ਵਾਲਾ ਰਸਤਾ; ਮੈਂ ਉਸ ਨੂੰ ਅੰਦਰ ਦੀਵਾਰ ਬਣਾ ਦਿਆਂਗਾ ਤਾਂ ਜੋ ਉਹ ਆਪਣਾ ਰਾਹ ਨਾ ਲੱਭ ਸਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.