15“ਹੇ ਇਸਰਾਏਲ, ਭਾਵੇਂ ਤੁਸੀਂ ਵਿਭਚਾਰ ਕਰਦੇ ਹੋ, ਯਹੂਦਾਹ ਨੂੰ ਦੋਸ਼ੀ ਨਾ ਠਹਿਰਾਓ। “ਨਾ ਗਿਲਗਾਲ ਵਿੱਚ ਜਾਓ; ਨਾ ਬੇਥ ਐਵਨ ਨੂੰ ਜਾਓ ਅਤੇ ਨਾ ਹੀ ਜਿਉਂਦਾ ਯਾਹਵੇਹ ਦੀ ਸਹੁੰ ਖਾਓ!
16ਇਸਰਾਏਲੀ ਜ਼ਿੱਦੀ ਹਨ, ਜਿਵੇਂ ਇੱਕ ਜ਼ਿੱਦੀ ਵੱਛੀ ਹੁੰਦੀ ਹੈ। ਤਾਂ ਫਿਰ ਯਾਹਵੇਹ ਉਨ੍ਹਾਂ ਨੂੰ ਘਾਹ ਦੇ ਮੈਦਾਨ ਵਿੱਚ ਲੇਲਿਆਂ ਵਾਂਗ ਕਿਵੇਂ ਚਾਰਾ ਸਕਦਾ ਹੈ?
17ਇਫ਼ਰਾਈਮ ਮੂਰਤੀਆਂ ਨਾਲ ਜੁੜਿਆ ਹੋਇਆ ਹੈ; ਉਸਨੂੰ ਇਕੱਲਾ ਛੱਡ ਦਿਓ!
18ਭਾਵੇਂ ਉਨ੍ਹਾਂ ਦਾ ਸ਼ਰਾਬ ਮੁੱਕ ਜਾਵੇ, ਉਹ ਆਪਣੀ ਵੇਸਵਾਗਮਨੀ ਜਾਰੀ ਰੱਖਦੇ ਹਨ। ਉਨ੍ਹਾਂ ਦੇ ਹਾਕਮ ਸ਼ਰਮਨਾਕ ਤਰੀਕਿਆਂ ਨੂੰ ਪਿਆਰ ਕਰਦੇ ਹਨ।
19ਇੱਕ ਹਨੇਰੀ ਉਨ੍ਹਾਂ ਨੂੰ ਹੜੱਪ ਲਵੇਗੀ, ਅਤੇ ਉਨ੍ਹਾਂ ਦੀਆਂ ਬਲੀਆਂ ਉਨ੍ਹਾਂ ਨੂੰ ਸ਼ਰਮਸਾਰ ਕਰ ਦੇਣਗੀਆਂ।