ਹੋਸ਼ੇਆ 4

ਇਸਰਾਏਲੀ ਜ਼ਿੱਦੀ ਹਨ, ਜਿਵੇਂ ਇੱਕ ਜ਼ਿੱਦੀ ਵੱਛੀ ਹੁੰਦੀ ਹੈ। ਤਾਂ ਫਿਰ ਯਾਹਵੇਹ ਉਨ੍ਹਾਂ ਨੂੰ ਘਾਹ ਦੇ ਮੈਦਾਨ ਵਿੱਚ ਲੇਲਿਆਂ ਵਾਂਗ ਕਿਵੇਂ ਚਾਰਾ ਸਕਦਾ ਹੈ?

Hosea 4:16 (UKJV) For Israel slides back as a backsliding heifer: now the LORD will feed them as a lamb in a large place.

14“ਮੈਂ ਤੁਹਾਡੀਆਂ ਧੀਆਂ ਨੂੰ ਸਜ਼ਾ ਨਹੀਂ ਦਿਆਂਗਾ, ਜਦੋਂ ਉਹ ਵੇਸਵਾ ਵੱਲ ਮੁੜਨ, ਨਾ ਤੁਹਾਡੀਆਂ ਨੂੰਹਾਂ, ਜਦੋਂ ਉਹ ਵਿਭਚਾਰ ਕਰਨ, ਕਿਉਂਕਿ ਮਨੁੱਖ ਆਪ ਕੰਜਰੀਆਂ ਨਾਲ ਸੰਗ ਕਰਦੇ ਹਨ, ਅਤੇ ਮੰਦਰ ਦੀਆਂ ਵੇਸਵਾਵਾਂ ਦੇ ਨਾਲ ਬਲੀਆਂ ਚੜ੍ਹਾਉਂਦੇ ਹਨ ਮੂਰਖ ਲੋਕ ਤਬਾਹ ਹੋ ਜਾਣਗੇ, ਨਾਸਮਝ ਲੋਕ ਤਬਾਹ ਹੋ ਜਾਣਗੇ!

15“ਹੇ ਇਸਰਾਏਲ, ਭਾਵੇਂ ਤੁਸੀਂ ਵਿਭਚਾਰ ਕਰਦੇ ਹੋ, ਯਹੂਦਾਹ ਨੂੰ ਦੋਸ਼ੀ ਨਾ ਠਹਿਰਾਓ। “ਨਾ ਗਿਲਗਾਲ ਵਿੱਚ ਜਾਓ; ਨਾ ਬੇਥ ਐਵਨ ਨੂੰ ਜਾਓ ਅਤੇ ਨਾ ਹੀ ਜਿਉਂਦਾ ਯਾਹਵੇਹ ਦੀ ਸਹੁੰ ਖਾਓ!

16ਇਸਰਾਏਲੀ ਜ਼ਿੱਦੀ ਹਨ, ਜਿਵੇਂ ਇੱਕ ਜ਼ਿੱਦੀ ਵੱਛੀ ਹੁੰਦੀ ਹੈ। ਤਾਂ ਫਿਰ ਯਾਹਵੇਹ ਉਨ੍ਹਾਂ ਨੂੰ ਘਾਹ ਦੇ ਮੈਦਾਨ ਵਿੱਚ ਲੇਲਿਆਂ ਵਾਂਗ ਕਿਵੇਂ ਚਾਰਾ ਸਕਦਾ ਹੈ?

17ਇਫ਼ਰਾਈਮ ਮੂਰਤੀਆਂ ਨਾਲ ਜੁੜਿਆ ਹੋਇਆ ਹੈ; ਉਸਨੂੰ ਇਕੱਲਾ ਛੱਡ ਦਿਓ!

18ਭਾਵੇਂ ਉਨ੍ਹਾਂ ਦਾ ਸ਼ਰਾਬ ਮੁੱਕ ਜਾਵੇ, ਉਹ ਆਪਣੀ ਵੇਸਵਾਗਮਨੀ ਜਾਰੀ ਰੱਖਦੇ ਹਨ। ਉਨ੍ਹਾਂ ਦੇ ਹਾਕਮ ਸ਼ਰਮਨਾਕ ਤਰੀਕਿਆਂ ਨੂੰ ਪਿਆਰ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.