ਹੋਸ਼ੇਆ 4

“ਮੈਂ ਤੁਹਾਡੀਆਂ ਧੀਆਂ ਨੂੰ ਸਜ਼ਾ ਨਹੀਂ ਦਿਆਂਗਾ, ਜਦੋਂ ਉਹ ਵੇਸਵਾ ਵੱਲ ਮੁੜਨ, ਨਾ ਤੁਹਾਡੀਆਂ ਨੂੰਹਾਂ, ਜਦੋਂ ਉਹ ਵਿਭਚਾਰ ਕਰਨ, ਕਿਉਂਕਿ ਮਨੁੱਖ ਆਪ ਕੰਜਰੀਆਂ ਨਾਲ ਸੰਗ ਕਰਦੇ ਹਨ, ਅਤੇ ਮੰਦਰ ਦੀਆਂ ਵੇਸਵਾਵਾਂ ਦੇ ਨਾਲ ਬਲੀਆਂ ਚੜ੍ਹਾਉਂਦੇ ਹਨ ਮੂਰਖ ਲੋਕ ਤਬਾਹ ਹੋ ਜਾਣਗੇ, ਨਾਸਮਝ ਲੋਕ ਤਬਾਹ ਹੋ ਜਾਣਗੇ!

Hosea 4:14 (UKJV) I will not punish your daughters when they commit whoredom, nor your spouses when they commit adultery: for themselves are separated with whores, and they sacrifice with harlots: therefore the people that does not understand shall fall.

12ਮੇਰੇ ਲੋਕ ਲੱਕੜੀ ਦੀ ਮੂਰਤੀ ਦੀ ਸਲਾਹ ਲੈਂਦੇ ਹਨ, ਅਤੇ ਇੱਕ ਦੇਵਤਾ ਦੀ ਸੋਟੀ ਉਨ੍ਹਾਂ ਨਾਲ ਗੱਲ ਕਰਦੀ ਹੈ। ਵੇਸਵਾਗਮਨੀ ਦੀ ਭਾਵਨਾ ਉਨ੍ਹਾਂ ਨੂੰ ਕੁਰਾਹੇ ਪਾਉਂਦੀ ਹੈ; ਉਹ ਆਪਣੇ ਪਰਮੇਸ਼ਵਰ ਪ੍ਰਤੀ ਬੇਵਫ਼ਾ ਹਨ।

13ਉਹ ਪਹਾੜਾਂ ਉੱਤੇ ਬਲ਼ੀ ਚੜ੍ਹਾਉਂਦੇ ਹਨ ਅਤੇ ਪਹਾੜੀਆਂ ਉੱਤੇ ਬਲੂਤ, ਪੌਪਲਰ ਅਤੇ ਚੀਲ ਦੇ ਰੁੱਖਾਂ ਦੇ ਹੇਠਾਂ ਬਲੀਆਂ ਚੜ੍ਹਾਉਂਦੇ ਹਨ, ਜਿੱਥੇ ਛਾਂ ਸੁਹਾਵਣੀ ਹੁੰਦੀ ਹੈ। ਇਸ ਲਈ ਤੁਹਾਡੀਆਂ ਧੀਆਂ ਵੇਸਵਾ ਵੱਲ ਮੁੜਦੀਆਂ ਹਨ, ਅਤੇ ਤੁਹਾਡੀਆਂ ਨੂੰਹਾਂ ਵਿਭਚਾਰ ਵੱਲ ਮੁੜਦੀਆਂ ਹਨ।

14“ਮੈਂ ਤੁਹਾਡੀਆਂ ਧੀਆਂ ਨੂੰ ਸਜ਼ਾ ਨਹੀਂ ਦਿਆਂਗਾ, ਜਦੋਂ ਉਹ ਵੇਸਵਾ ਵੱਲ ਮੁੜਨ, ਨਾ ਤੁਹਾਡੀਆਂ ਨੂੰਹਾਂ, ਜਦੋਂ ਉਹ ਵਿਭਚਾਰ ਕਰਨ, ਕਿਉਂਕਿ ਮਨੁੱਖ ਆਪ ਕੰਜਰੀਆਂ ਨਾਲ ਸੰਗ ਕਰਦੇ ਹਨ, ਅਤੇ ਮੰਦਰ ਦੀਆਂ ਵੇਸਵਾਵਾਂ ਦੇ ਨਾਲ ਬਲੀਆਂ ਚੜ੍ਹਾਉਂਦੇ ਹਨ ਮੂਰਖ ਲੋਕ ਤਬਾਹ ਹੋ ਜਾਣਗੇ, ਨਾਸਮਝ ਲੋਕ ਤਬਾਹ ਹੋ ਜਾਣਗੇ!

15“ਹੇ ਇਸਰਾਏਲ, ਭਾਵੇਂ ਤੁਸੀਂ ਵਿਭਚਾਰ ਕਰਦੇ ਹੋ, ਯਹੂਦਾਹ ਨੂੰ ਦੋਸ਼ੀ ਨਾ ਠਹਿਰਾਓ। “ਨਾ ਗਿਲਗਾਲ ਵਿੱਚ ਜਾਓ; ਨਾ ਬੇਥ ਐਵਨ ਨੂੰ ਜਾਓ ਅਤੇ ਨਾ ਹੀ ਜਿਉਂਦਾ ਯਾਹਵੇਹ ਦੀ ਸਹੁੰ ਖਾਓ!

16ਇਸਰਾਏਲੀ ਜ਼ਿੱਦੀ ਹਨ, ਜਿਵੇਂ ਇੱਕ ਜ਼ਿੱਦੀ ਵੱਛੀ ਹੁੰਦੀ ਹੈ। ਤਾਂ ਫਿਰ ਯਾਹਵੇਹ ਉਨ੍ਹਾਂ ਨੂੰ ਘਾਹ ਦੇ ਮੈਦਾਨ ਵਿੱਚ ਲੇਲਿਆਂ ਵਾਂਗ ਕਿਵੇਂ ਚਾਰਾ ਸਕਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.