ਹੋਸ਼ੇਆ 6

“ਆਓ, ਅਸੀਂ ਯਾਹਵੇਹ ਵੱਲ ਮੁੜੀਏ। ਉਸ ਨੇ ਸਾਨੂੰ ਪਾੜ ਦਿੱਤਾ ਪਰ ਉਹ ਸਾਨੂੰ ਚੰਗਾ ਕਰੇਗਾ; ਉਸ ਨੇ ਸਾਨੂੰ ਜ਼ਖਮੀ ਕੀਤਾ ਪਰ ਉਹ ਸਾਡੇ ਜ਼ਖਮਾਂ ਨੂੰ ਬੰਨ੍ਹ ਦੇਵੇਗਾ।

Hosea 6:1 (UKJV) Come, and let us return unto the LORD: for he has torn, and he will heal us; he has smitten, and he will bind us up.

1“ਆਓ, ਅਸੀਂ ਯਾਹਵੇਹ ਵੱਲ ਮੁੜੀਏ। ਉਸ ਨੇ ਸਾਨੂੰ ਪਾੜ ਦਿੱਤਾ ਪਰ ਉਹ ਸਾਨੂੰ ਚੰਗਾ ਕਰੇਗਾ; ਉਸ ਨੇ ਸਾਨੂੰ ਜ਼ਖਮੀ ਕੀਤਾ ਪਰ ਉਹ ਸਾਡੇ ਜ਼ਖਮਾਂ ਨੂੰ ਬੰਨ੍ਹ ਦੇਵੇਗਾ।

2ਦੋ ਦਿਨਾਂ ਬਾਅਦ ਉਹ ਸਾਨੂੰ ਜੀਉਂਦਾ ਕਰੇਗਾ। ਤੀਜੇ ਦਿਨ ਉਹ ਸਾਨੂੰ ਬਹਾਲ ਕਰੇਗਾ, ਤਾਂ ਜੋ ਅਸੀਂ ਉਸ ਦੀ ਹਜ਼ੂਰੀ ਵਿੱਚ ਰਹਿ ਸਕੀਏ।

3ਆਓ ਅਸੀਂ ਯਾਹਵੇਹ ਨੂੰ ਮੰਨੀਏ; ਆਓ ਅਸੀਂ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਜਿਵੇਂ ਹੀ ਸੂਰਜ ਚੜ੍ਹਦਾ ਹੈ, ਉਹ ਪ੍ਰਗਟ ਹੋਵੇਗਾ; ਉਹ ਸਾਡੇ ਕੋਲ ਸਰਦੀਆਂ ਦੇ ਮੀਂਹ ਵਾਂਗ ਆਵੇਗਾ, ਬਸੰਤ ਦੀ ਬਾਰਿਸ਼ ਵਾਂਗ ਜੋ ਧਰਤੀ ਨੂੰ ਸਿੰਜਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.