ਹੋਸ਼ੇਆ 6

ਇਸ ਲਈ ਮੈਂ ਤੁਹਾਨੂੰ ਆਪਣੇ ਨਬੀਆਂ ਨਾਲ ਵੱਢ ਸੁੱਟਿਆ, ਮੈਂ ਤੁਹਾਨੂੰ ਆਪਣੇ ਮੂੰਹ ਦੇ ਬੋਲਾਂ ਨਾਲ ਮਾਰਿਆ, ਤਦ ਮੇਰੇ ਨਿਆਉਂ ਸੂਰਜ ਵਾਂਗ ਨਿਕਲਦੇ ਹਨ।

Hosea 6:5 (UKJV) Therefore have I hewed them by the prophets; I have slain them by the words of my mouth: and your judgments are as the light that goes forth.

3ਆਓ ਅਸੀਂ ਯਾਹਵੇਹ ਨੂੰ ਮੰਨੀਏ; ਆਓ ਅਸੀਂ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਜਿਵੇਂ ਹੀ ਸੂਰਜ ਚੜ੍ਹਦਾ ਹੈ, ਉਹ ਪ੍ਰਗਟ ਹੋਵੇਗਾ; ਉਹ ਸਾਡੇ ਕੋਲ ਸਰਦੀਆਂ ਦੇ ਮੀਂਹ ਵਾਂਗ ਆਵੇਗਾ, ਬਸੰਤ ਦੀ ਬਾਰਿਸ਼ ਵਾਂਗ ਜੋ ਧਰਤੀ ਨੂੰ ਸਿੰਜਦਾ ਹੈ।

4“ਇਫ਼ਰਾਈਮ, ਮੈਂ ਤੇਰੇ ਨਾਲ ਕੀ ਕਰ ਸਕਦਾ ਹਾਂ? ਹੇ ਯਹੂਦਾਹ, ਮੈਂ ਤੇਰੇ ਨਾਲ ਕੀ ਕਰ ਸਕਦਾ ਹਾਂ? ਤੇਰਾ ਪਿਆਰ ਸਵੇਰ ਦੀ ਧੁੰਦ ਵਰਗਾ ਹੈ, ਤੜਕੇ ਦੀ ਤ੍ਰੇਲ ਵਰਗਾ ਹੈ ਜੋ ਅਲੋਪ ਹੋ ਜਾਂਦੀ ਹੈ।

5ਇਸ ਲਈ ਮੈਂ ਤੁਹਾਨੂੰ ਆਪਣੇ ਨਬੀਆਂ ਨਾਲ ਵੱਢ ਸੁੱਟਿਆ, ਮੈਂ ਤੁਹਾਨੂੰ ਆਪਣੇ ਮੂੰਹ ਦੇ ਬੋਲਾਂ ਨਾਲ ਮਾਰਿਆ, ਤਦ ਮੇਰੇ ਨਿਆਉਂ ਸੂਰਜ ਵਾਂਗ ਨਿਕਲਦੇ ਹਨ।

6ਕਿਉਂ ਜੋ ਮੈਂ ਬਲੀਦਾਨ ਨੂੰ ਨਹੀਂ, ਸਗੋਂ ਦਯਾ ਦੀ ਇੱਛਾ ਰੱਖਦਾ ਹਾਂ, ਅਤੇ ਸਗੋਂ ਹੋਮ ਦੀ ਬਲੀ ਦੀ ਬਜਾਏ ਪਰਮੇਸ਼ਵਰ ਦੀ ਮਾਨਤਾ ਚਾਹੁੰਦਾ ਹਾਂ।

7ਜਿਵੇਂ ਕਿ ਆਦਮ ਵਿੱਚ, ਉਨ੍ਹਾਂ ਨੇ ਨੇਮ ਨੂੰ ਤੋੜਿਆ ਹੈ; ਉਹ ਉੱਥੇ ਮੇਰੇ ਨਾਲ ਬੇਵਫ਼ਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.