2ਦੋ ਦਿਨਾਂ ਬਾਅਦ ਉਹ ਸਾਨੂੰ ਜੀਉਂਦਾ ਕਰੇਗਾ। ਤੀਜੇ ਦਿਨ ਉਹ ਸਾਨੂੰ ਬਹਾਲ ਕਰੇਗਾ, ਤਾਂ ਜੋ ਅਸੀਂ ਉਸ ਦੀ ਹਜ਼ੂਰੀ ਵਿੱਚ ਰਹਿ ਸਕੀਏ।
3ਆਓ ਅਸੀਂ ਯਾਹਵੇਹ ਨੂੰ ਮੰਨੀਏ; ਆਓ ਅਸੀਂ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਜਿਵੇਂ ਹੀ ਸੂਰਜ ਚੜ੍ਹਦਾ ਹੈ, ਉਹ ਪ੍ਰਗਟ ਹੋਵੇਗਾ; ਉਹ ਸਾਡੇ ਕੋਲ ਸਰਦੀਆਂ ਦੇ ਮੀਂਹ ਵਾਂਗ ਆਵੇਗਾ, ਬਸੰਤ ਦੀ ਬਾਰਿਸ਼ ਵਾਂਗ ਜੋ ਧਰਤੀ ਨੂੰ ਸਿੰਜਦਾ ਹੈ।
4“ਇਫ਼ਰਾਈਮ, ਮੈਂ ਤੇਰੇ ਨਾਲ ਕੀ ਕਰ ਸਕਦਾ ਹਾਂ? ਹੇ ਯਹੂਦਾਹ, ਮੈਂ ਤੇਰੇ ਨਾਲ ਕੀ ਕਰ ਸਕਦਾ ਹਾਂ? ਤੇਰਾ ਪਿਆਰ ਸਵੇਰ ਦੀ ਧੁੰਦ ਵਰਗਾ ਹੈ, ਤੜਕੇ ਦੀ ਤ੍ਰੇਲ ਵਰਗਾ ਹੈ ਜੋ ਅਲੋਪ ਹੋ ਜਾਂਦੀ ਹੈ।
5ਇਸ ਲਈ ਮੈਂ ਤੁਹਾਨੂੰ ਆਪਣੇ ਨਬੀਆਂ ਨਾਲ ਵੱਢ ਸੁੱਟਿਆ, ਮੈਂ ਤੁਹਾਨੂੰ ਆਪਣੇ ਮੂੰਹ ਦੇ ਬੋਲਾਂ ਨਾਲ ਮਾਰਿਆ, ਤਦ ਮੇਰੇ ਨਿਆਉਂ ਸੂਰਜ ਵਾਂਗ ਨਿਕਲਦੇ ਹਨ।
6ਕਿਉਂ ਜੋ ਮੈਂ ਬਲੀਦਾਨ ਨੂੰ ਨਹੀਂ, ਸਗੋਂ ਦਯਾ ਦੀ ਇੱਛਾ ਰੱਖਦਾ ਹਾਂ, ਅਤੇ ਸਗੋਂ ਹੋਮ ਦੀ ਬਲੀ ਦੀ ਬਜਾਏ ਪਰਮੇਸ਼ਵਰ ਦੀ ਮਾਨਤਾ ਚਾਹੁੰਦਾ ਹਾਂ।