ਹੋਸ਼ੇਆ 7

ਜਦੋਂ ਮੈਂ ਇਸਰਾਏਲ ਨੂੰ ਚੰਗਾ ਕਰਾਂਗਾ, ਇਫ਼ਰਾਈਮ ਦੇ ਪਾਪ ਜ਼ਾਹਰ ਹੋ ਜਾਣਗੇ ਅਤੇ ਸਾਮਰਿਯਾ ਦੇ ਅਪਰਾਧ ਪ੍ਰਗਟ ਹੋ ਜਾਣਗੇ। ਉਹ ਛਲ ਕਰਦੇ ਹਨ, ਚੋਰ ਘਰਾਂ ਵਿੱਚ ਵੜਦੇ ਹਨ, ਡਾਕੂ ਗਲੀਆਂ ਵਿੱਚ ਲੁੱਟਦੇ ਹਨ;

Hosea 7:1 (UKJV) When I would have healed Israel, then the iniquity of Ephraim was discovered, and the wickedness of Samaria: for they commit falsehood; and the thief comes in, and the troop of robbers spoils without.

1ਜਦੋਂ ਮੈਂ ਇਸਰਾਏਲ ਨੂੰ ਚੰਗਾ ਕਰਾਂਗਾ, ਇਫ਼ਰਾਈਮ ਦੇ ਪਾਪ ਜ਼ਾਹਰ ਹੋ ਜਾਣਗੇ ਅਤੇ ਸਾਮਰਿਯਾ ਦੇ ਅਪਰਾਧ ਪ੍ਰਗਟ ਹੋ ਜਾਣਗੇ। ਉਹ ਛਲ ਕਰਦੇ ਹਨ, ਚੋਰ ਘਰਾਂ ਵਿੱਚ ਵੜਦੇ ਹਨ, ਡਾਕੂ ਗਲੀਆਂ ਵਿੱਚ ਲੁੱਟਦੇ ਹਨ;

2ਪਰ ਉਹ ਨਹੀਂ ਜਾਣਦੇ ਕਿ ਮੈਨੂੰ ਉਨ੍ਹਾਂ ਦੇ ਸਾਰੇ ਬੁਰੇ ਕੰਮ ਯਾਦ ਹਨ। ਉਨ੍ਹਾਂ ਦੇ ਪਾਪ ਉਨ੍ਹਾਂ ਨੂੰ ਘੇਰ ਲੈਂਦੇ ਹਨ; ਉਹ ਹਮੇਸ਼ਾ ਮੇਰੇ ਸਾਹਮਣੇ ਹਨ।

3“ਉਹ ਆਪਣੀ ਬੁਰਿਆਈ ਨਾਲ ਰਾਜੇ ਨੂੰ ਅਤੇ ਝੂਠ ਨਾਲ ਸਰਦਾਰਾਂ ਨੂੰ ਖੁਸ਼ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.