ਹੋਸ਼ੇਆ 7

ਪਰ ਉਹ ਨਹੀਂ ਜਾਣਦੇ ਕਿ ਮੈਨੂੰ ਉਨ੍ਹਾਂ ਦੇ ਸਾਰੇ ਬੁਰੇ ਕੰਮ ਯਾਦ ਹਨ। ਉਨ੍ਹਾਂ ਦੇ ਪਾਪ ਉਨ੍ਹਾਂ ਨੂੰ ਘੇਰ ਲੈਂਦੇ ਹਨ; ਉਹ ਹਮੇਸ਼ਾ ਮੇਰੇ ਸਾਹਮਣੇ ਹਨ।

Hosea 7:2 (UKJV) And they consider not in their hearts that I remember all their wickedness: now their own doings have beset them about; they are before my face.

1ਜਦੋਂ ਮੈਂ ਇਸਰਾਏਲ ਨੂੰ ਚੰਗਾ ਕਰਾਂਗਾ, ਇਫ਼ਰਾਈਮ ਦੇ ਪਾਪ ਜ਼ਾਹਰ ਹੋ ਜਾਣਗੇ ਅਤੇ ਸਾਮਰਿਯਾ ਦੇ ਅਪਰਾਧ ਪ੍ਰਗਟ ਹੋ ਜਾਣਗੇ। ਉਹ ਛਲ ਕਰਦੇ ਹਨ, ਚੋਰ ਘਰਾਂ ਵਿੱਚ ਵੜਦੇ ਹਨ, ਡਾਕੂ ਗਲੀਆਂ ਵਿੱਚ ਲੁੱਟਦੇ ਹਨ;

2ਪਰ ਉਹ ਨਹੀਂ ਜਾਣਦੇ ਕਿ ਮੈਨੂੰ ਉਨ੍ਹਾਂ ਦੇ ਸਾਰੇ ਬੁਰੇ ਕੰਮ ਯਾਦ ਹਨ। ਉਨ੍ਹਾਂ ਦੇ ਪਾਪ ਉਨ੍ਹਾਂ ਨੂੰ ਘੇਰ ਲੈਂਦੇ ਹਨ; ਉਹ ਹਮੇਸ਼ਾ ਮੇਰੇ ਸਾਹਮਣੇ ਹਨ।

3“ਉਹ ਆਪਣੀ ਬੁਰਿਆਈ ਨਾਲ ਰਾਜੇ ਨੂੰ ਅਤੇ ਝੂਠ ਨਾਲ ਸਰਦਾਰਾਂ ਨੂੰ ਖੁਸ਼ ਕਰਦੇ ਹਨ।

4ਉਹ ਸਾਰੇ ਵਿਭਚਾਰੀ ਹਨ, ਇੱਕ ਤੰਦੂਰ ਵਾਂਙੁ ਬਲਦੇ ਹਨ, ਜਿਸ ਦੀ ਅੱਗ ਨੂੰ ਰੋਟੀ ਬਣਾਉਣ ਵਾਲੇ ਨੂੰ ਹਿਲਾਉਣ ਦੀ ਵੀ ਲੋੜ ਨਹੀਂ ਹੈ ਜਦੋਂ ਤੱਕ ਉਹ ਆਟੇ ਨੂੰ ਗੁੰਨ੍ਹ ਕੇ ਪਕਾਉਣ ਲਈ ਤਿਆਰ ਨਹੀਂ ਕਰਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.