9ਪਰਦੇਸੀਆਂ ਨੇ ਉਸ ਦੀ ਤਾਕਤ ਨੂੰ ਖਾ ਗਏ, ਪਰ ਉਹ ਨਹੀਂ ਜਾਣਦਾ। ਉਸਦੇ ਵਾਲ ਸਫੇਦ ਹੋ ਰਹੇ ਹਨ, ਪਰ ਉਹ ਧਿਆਨ ਨਹੀਂ ਦਿੰਦਾ।
10ਇਸਰਾਏਲ ਦਾ ਹੰਕਾਰ ਉਸ ਦੇ ਵਿਰੁੱਧ ਗਵਾਹੀ ਦਿੰਦਾ ਹੈ, ਪਰ ਇਸ ਸਭ ਦੇ ਬਾਵਜੂਦ, ਉਹ ਨਾ ਆਪਣੇ ਪਰਮੇਸ਼ਵਰ ਵੱਲ ਮੁੜਦਾ ਹੈ, ਅਤੇ ਨਾ ਹੀ ਉਸ ਨੂੰ ਲੱਭਦਾ ਹੈ।
11“ਇਫ਼ਰਾਈਮ ਘੁੱਗੀ ਵਰਗਾ ਹੈ, ਅਸਾਨੀ ਨਾਲ ਧੋਖਾ ਦਿੱਤਾ ਜਾਂਦਾ ਹੈ ਅਤੇ ਮੂਰਖ ਹੁੰਦਾ ਹੈ। ਹੁਣ ਉਨ੍ਹਾਂ ਨੇ ਮਿਸਰ ਨੂੰ ਮਦਦ ਲਈ ਪੁਕਾਰਿਆ, ਹੁਣ ਅੱਸ਼ੂਰ ਵੱਲ ਮੁੜ ਰਿਹਾ ਹੈ।
12ਜਦੋਂ ਉਹ ਜਾਣਗੇ, ਮੈਂ ਉਨ੍ਹਾਂ ਉੱਤੇ ਆਪਣਾ ਜਾਲ ਸੁੱਟਾਂਗਾ। ਮੈਂ ਉਨ੍ਹਾਂ ਨੂੰ ਅਕਾਸ਼ ਦੇ ਪੰਛੀਆਂ ਵਾਂਗ ਹੇਠਾਂ ਸੁੱਟ ਦਿਆਂਗਾ। ਜਦੋਂ ਮੈਂ ਉਨ੍ਹਾਂ ਨੂੰ ਇਕੱਠੇ ਹੁੰਦੇ ਸੁਣਦਾ ਹਾਂ, ਮੈਂ ਉਨ੍ਹਾਂ ਨੂੰ ਫੜ ਲਵਾਂਗਾ।
13ਉਨ੍ਹਾਂ ਉੱਤੇ ਹਾਏ, ਕਿਉਂ ਜੋ ਉਹ ਮੇਰੇ ਤੋਂ ਭਟਕ ਗਏ ਹਨ! ਉਹਨਾਂ ਦਾ ਨਾਸ ਹੋਵੇ, ਕਿਉਂ ਜੋ ਓਹ ਮੇਰੇ ਵਿਰੁੱਧ ਹੋ ਗਏ ਹਨ! ਮੈਂ ਉਨ੍ਹਾਂ ਨੂੰ ਛੁਡਾਉਣਾ ਚਾਹੁੰਦਾ ਹਾਂ, ਪਰ ਉਹ ਮੇਰੇ ਬਾਰੇ ਝੂਠ ਬੋਲਦੇ ਹਨ।